Month: May 2016

ਸੰਸਦ ਮੈਂਬਰਾਂ ਦੀ ਤਨਖ਼ਾਹ ਅਤੇ ਭੱਤੇ ਹੋ ਰਹੇ ਦੁੱਗਣੇ

downloadਭਾਰਤੀ ਸੰਸਦ ਵਲੋਂ ਬਣਾਈ ਗਈ ਇਕ ਸੰਯੁਕਤ ਸੰਮਤੀ ਨੇ ਸਿਫ਼ਾਰਸ਼ ਕੀਤੀ ਹੈ ਕਿ ਸਰਕਾਰੀ ਕਰਮਚਾਰੀਆਂ ਦੇ ਵੇਤਨ ਆਯੋਗ ਦੀ ਤਰਜ਼ ‘ਤੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਦੇ ਵਾਧੇ ਲਈ ਕੋਈ ਪ੍ਰਣਾਲੀ ਲਾਗੂ ਕੀਤੀ ਜਾਵੇ। ਭਾਰਤੀ ਜਨਤਾ ਪਾਰਟੀ ਦੇ ਸਾਂਸਦ ਯੋਗੀ ਅਦਿਤਿਆਨਾਥ ਦੀ ਅਗਵਾਈ ਵਿੱਚ ਬਣੀ ਸਾਂਝੀ ਕਮੇਟੀ ਵਲੋਂਸੁਝਾਈਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਸਰਕਾਰ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਨੂੰ ਦੁੱਗਣੇ ਕਰਨ ਜਾ ਰਹੀ ਹੈ। ਜੇ ਵਿੱਤ ਮੰਤਰਾਲਾ ਤਜਵੀਜ਼ ਨੂੰ ਪ੍ਰਵਾਨ ਕਰ ਲੈਂਦਾ ਹੈ ਤਾਂ ਪਾਰਲੀਮੈਂਟ ਦੇ ਇਕ ਮੈਂਬਰ 2 ਲੱਖ 80 ਹਜ਼ਰ ਰੁਪਏ ਪ੍ਰਤੀ ਮਹੀਨਾ ਮਿਲਣਗੇ। ਅੱਜਕਲ੍ਹ ਇਕ ਸਾਂਸਦ ਦੀ ਤਨਖਾਹ 50 ਹਜ਼ਾਰ ਰੁਪਏ ਮਹੀਨਾ ਹੈ ਜੋ ਵੱਧ ਕੇ 1 ਲੱਖ ਰੁਪਏ ਮਹੀਨਾ ਹੋ ਜਾਵੇਗੀ। ਲੋਕ ਸਭਾ ਚੋਣ ਹਲਕੇ ਲਈ ਭੱਤਾ 45000 ਤੋਂ ਵਧ ਕੇ 90 ਹਜ਼ਾਰ ਕਰਨ ਦੀ ਤਜਵੀਜ਼ ਹੈ। ਇਸੇ ਤਰ੍ਹਾਂ ਸਕੱਤਰੇਤ ਅਤੇ ਦਫ਼ਤਰੀ ਭੱਤਾ ਵੀ 45 ਤੋਂ 90 ਹਜ਼ਾਰ ਕੀਤਾ ਜਾ ਰਿਹਾ ਹੈ। ਸੰਸਦ ਮੈਂਬਰਾਂ ਦੀ ਪੈਨਸ਼ਨ ਵੀ 20 ਤੋਂ ਵਧਾ ਕੇ 50 ਹਜ਼ਾਰ ਕਰਨ ਦੀ ਤਜਵੀਜ਼ ਹੈ। ਜਿਹਨਾਂ ਮੈਂਬਰਾਂ ਨੇ ਪੰਜ ਸਾਲ ਤੋਂ ਵਧ ਪਾਰਲੀਮੈਂਟ ਦੇ ਮੈਂਬਰ ਵਜੋਂ ਸੇਵਾ ਕੀਤੀ ਹੈ, ਉਹਨਾਂ ਨੂੰ ਪ੍ਰਤੀ ਸਾਲ 2 ਹਜ਼ਾਰ ਹੋਰ ਮਿਲਣਗੇ। ਅੱਜਕਲ੍ਹ ਇਹ ਰਕਮ 1500 ਰੁਪਏ ਪ੍ਰਤੀ ਸਾਲ ਹੈ। ਸੰਸਦ ਮੈਂਬਰਾਂ ਨੂੰ ਹਰ ਤਿੰਨ ਮਹੀਨੇ ਬਾਅਦ 50 ਹਜ਼ਾਰ ਰੁਪਏ ਘਰ ਦੇ ਖਰਚੇ ਅਤੇ ਹੋਰ ਕੱਪੜੇ ਧੁਆਉਣ ਲਈ ਮਿਲਦੇ ਹਨ। ਇਸਦਾ ਮਤਲਬ ਇਹ ਹੋਇਆ ਕਿ ਅੱਜਕਲ੍ਹ 600 ਰੁਪਏ ਰੋਜ਼ਾਨਾ ਕੱਪੜੇ ਦੀ ਧੁਲਾਈ ਲਈ ਮੈਂਬਰਾਂ ਨੂੰ ਮਿਲ ਰਹੇ ਹਨ। ਸੰਸਦ ਮੈਂਬਰਾਂ ਨੂੰ ਮਿਲ ਰਹੀਆਂ ਹੋਰ ਸਹੂਲਤਾਂ ਵਿੱਚ ਇਕ ਵੱਡੀ ਸਹੂਲਤ ਹਵਾਈ ਅਤੇ ਰੇਲ ਯਾਤਰਾ ਦੀ ਹੈ। ਇਸ ਅਧੀਨ ਇਕ ਮੈਂਬਰ ਸਾਲ ਵਿੱਚ 34 ਹਵਾਈ ਯਾਤਰਾਵਾਂ ਕਰ ਸਕਦਾ ਹੈ। ਇਹ ਸੁਵਿਧਾ ਸੰਸਦ ਮੈਂਬਰ ਦੇ ਨਾਲ-ਨਾਲ ਉਸਦੀ ਪਤਨੀ ਲਈ ਵੀ ਉਪਲਬਧ ਹੁੰਦੀ ਹੈ। ਇਸੇ ਤਰ੍ਹਾਂ ਰੇਲ ਯਾਤਰਾ ਲਈ ਹਰ ਮੈਂਬਰ ਨੂੰ ਇਕ ਵਿਸ਼ੇਸ਼ ਪਾਸ ਦਿੱਤਾ ਜਾਂਦਾ ਹੈ, ਜਿਸ ਰਾਹੀਂ ਉਹ ਤੇ ਉਸਦੀ ਪਤਨੀ ਫ਼ਸਟ ਕਲਾਸ ਏ. ਸੀ. ਵਿੱਚ ਮੁਫ਼ਤ ਯਾਤਰਾ ਕਰ ਸਕਦੇ ਹਨ। ਸੜਕ ਮਾਰਗ ਉਪਰ ਯਾਤਰਾ ਕਰਨ ਲਈ ਹਰ ਮੈਂਬਰ ਨੁੰ 16 ਰੁਪਏ ਪ੍ਰਤੀ ਕਿਲੋਮੀਟਰ ਭੱਤਾ ਮਿਲਦਾ ਹੈ। ਇਸ ਤੋਂ ਇਲਾਵਾ ਮੈਂਬਰ ਆਫ਼ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਦੇ ਅਧੀਨ ਹਰ ਮੈਂਬਰ ਨੂੰ ਉਸਦੇ ਚੋਣ ਖੇਤਰ ਦੇ ਵਿਕਾਸ ਹਿੱਤ ਪੰਜ ਕਰੋੜ ਰੁਪਏ ਸਲਾਨਾ ਰਾਖਵੇਂ ਰੱਖੇ ਜਾਂਦੇ ਹਨ।
ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੁੰਦਾ ਹੈ, ਉਹਨਾਂ ਦਿਨਾਂ ਵਿੱਚ ਜਿਸ ਸੰਸਦ ਮੈਂਬਰ ਦੀ ਹਾਜ਼ਰੀ ਲੋਕ ਸਭਾ ਜਾਂ ਰਾਜ ਸਭਾ ਵਿੱਚ ਹੁੰਦੀ ਹੈ, ਉਸਨੂੰ 2 ਹਜ਼ਾਰ ਪ੍ਰਤੀ ਦਿਨ ਮਿਲਦੇ ਹਨ, ਹਾਲਾਂਕਿ ਸਾਂਝੀ ਕਮੇਟੀ ਨੇ ਇਹ ਰਕਮ ਦੁੱਗਣੀ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸਾਂਝੀ ਕਮੇਟੀ ਅਨੁਸਾਰ ਸੰਸਦ ਮੈਂਬਰ ਰੁਤਬੇ ਵਿੱਚ ਕੈਬਨਿਟ ਸਕੱਤਰ ਤੋਂ ਉਪਰ ਹੁੰਦਾ ਹੈ। ਇਸ ਕਰ ਕੇ ਉਹਨਾਂ ਦੀਆਂ ਸੁਵਿਧਾਵਾਂ ਵੀ ਉਹਨਾਂ ਦੇ ਰੁਤਬੇ ਮੁਤਾਬਕ ਹੋਣੀਆਂ ਚਾਹੀਦੀਆਂ ਹਨ।
ਸੰਸਦ ਮੈਂਬਰ ਅਦਿਤਿਆਨਾਥ ਦੀ ਅਗਵਾਈ ਵਾਲੀ ਸਾਂਝੀ ਕਮੇਟੀ ਨੇ ਸਰਕਾਰ ਸਾਹਮਣੇ 65 ਸਿਫ਼ਾਰਸ਼ਾਂ ਪੇਸ਼ ਕੀਤੀਆਂ ਹਨ। ਭਾਰਤ ਸਰਕਾਰ ਨੇ ਕਮੇਟੀ ਵਲੋਂਸੁਝਾਈਆਂ 18 ਸਿਫ਼ਾਰਸ਼ਾਂ ਨੂੰ ਤਾਂ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਜਿਹਨਾਂ ਸਿਫ਼ਾਰਸ਼ਾਂ ਨੂੰ ਖਾਰਜ ਕੀਤਾ ਗਿਆ ਹੈ, ਉਹਨਾਂ ਵਿੱਚ ਸਾਬਕਾ ਸੰਸਦ ਮੈਂਬਰਾਂ ਨੂੰ ਡਿਪਲੋਮੈਟਿਕ ਪਾਸਪੋਰਟ ਮਿਲਣ ਬਾਰੇ, ਸਾਬਕਾ ਮੈਂਬਰਾਂ ਨੂੰ ਟੋਲ ਟੈਕਸ ਤੋਂ ਛੋਟ ਦੇਣ ਸਬੰਧੀ, ਵਿਦੇਸ਼ ਜਾਣ ਸਮੇਂ ਮੈਂਬਰ ਨੂੰ ਲੋਕਲ ਫ਼ੋਨ ਦੇਣ ਬਾਰੇ ਅਤੇ ਸੰਸਦ ਮੈਂਬਰਾਂ ਦੇ ਸਹਿਯੋਗੀਆਂ ਲਈ ਏ. ਸੀ. ਯਾਤਰਾ ਦੀ ਸੁਵਿਧਾ ਦੇਣ ਸਬੰਧੀ ਸਿਫ਼ਾਰਸ਼ਾਂ ਸ਼ਾਮਲ ਹਨ।  ਕੇਂਦਰੀ ਸਕੂਲਾਂ ਵਿੱਚ ਸੰਸਦ ਮੈਂਬਰਾਂ ਦਾ ਕੋਟਾਂ ਪ੍ਰਤੀ ਸਾਲ 15 ਕਰਨ ਬਾਰੇ, ਸੰਸਦ ਮੈਂਬਰਾਂ ਦੇ ਨਿੱਜੀ ਸਹਾਇਕਾਂ ਨੂੰ ਏਅਰਪੋਰਟ ਦੇ ਲਾਉਂਜ ਵਿੱਚ ਜਾਣ ਦੀ ਸੁਵਿਧਾ ਦੇਣ ਬਾਰੇ, ਸੰਸਦ ਮੈਂਬਰਾਂ ਦੁਆਰਾ ਚੁਣੇ ਪਿੰਡਾਂ ਨੂੰ ਵੱਖ ਬਜਟ ਦੇਣ ਅਤੇ ਵਿਕਾਸ ਕਾਰਜਾਂ ਲਈ ਦਿੱਤੀ ਜਾ ਰਹੀ ਪੰਜ ਕਰੋੜ ਦੀ ਰਾਸ਼ੀ ਨੂੰ ਵਧਾਉਣ ਵਰਗੀਆਂ ਸਿਫ਼ਾਰਸ਼ਾਂ ਸਰਕਾਰ ਵਿੱਚਾਰ ਕਰ ਰਹੀ ਹੈ।
ਅੱਜਕਲ੍ਹ ਭਾਰਤੀ ਮੀਡੀਆ ਵਿੱਚ ਸਾਂਸਦਾਂ ਦੀਆਂ ਤਨਖਾਹਾਂ, ਭੱਤਿਆਂ ਅਤੇ ਸੁਵਿਧਾਵਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀ ਨਕਾਰਾਤਮਕ ਟਿੱਪਣੀਆਂ ਵੀ ਵੇਖਣ ਨੂੰ ਮਿਲ ਰਹੀਆਂ ਹਨ। ਇਹ ਗੱਲ ਵੀ ਉਚੀ ਸੁਰ ਵਿੱਚ ਕਹੀ ਜਾ ਰਹੀ ਹੈ ਕਿ ਭਾਰਤ ਵਰਗੇ ਗਰੀਬ ਦੇਸ਼ ਦੇ ਸਾਂਸਦਾਂ ਦੀ ਤਨਖਾਹ ਅਤੇ ਹੋਰ ਭੱਤੇ ਵਧਾਉਣਾ ਉਚਿਤ ਨਹੀਂ। ਸੰਸਦ ਭਵਨ ਵਿੱਚਲੀ ਕੰਟੀਨ ਵਿੱਚ ਮਿਲ ਰਹੇ ਸਸਤੇ ਭੋਜਨ ਬਾਰੇ ਅਨੇਕਾਂ ਚੁਟਕਲੇ ਪ੍ਰਚੱਲਿਤ ਹਨ। ਬਹੁਗਿਣਤੀ ਵਿੱਚ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰਾਂ ਦੀ ਚੱਲ ਅਚੱਲ ਜਾਇਦਾਦ ਕਰੋੜਾਂ ਵਿੱਚ ਹੈ। ਅਜਿਹੇ ਹਾਲਾਤ ਵਿੱਚ ਉਹਨਾਂ ਨੂੰ ਘੱਟ ਜਾਂ ਵੱਧ ਤਨਖਾਹ ਦਾ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਦੂਜੇ ਪਾਸੇ ਬਹੁਤ ਸਾਰੇ ਸੰਸਦ ਮੈਂਬਰਾਂ ਦੀ ਦਲੀਲ ਹੈ ਕਿ ਉਹਨਾਂ ਦੀ ਤਨਖਾਹ ਹੋਰਨਾਂ ਦੇਬਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਮੁਕਾਬਲਾ ਬਹੁਤ ਘੱਟ ਹੈ। ਹੋਰ ਤਾਂ ਹੋਰ ਹਿੰਦੋਸਤਾਨ ਦੇ ਸਭ ਤੋਂ ਨੇੜੇ ਦੇ ਗੁਆਂਢੀ ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਭਾਰਤੀ ਸਾਂਸਦਾਂ ਤੋਂ ਕਿਤੇ ਵੱਧ ਤਨਖਾਹ ਅਤੇ ਭੱਤੇ ਲੈ ਰਹੇ ਹਨ। ਪਾਕਿਸਤਾਨ ਵਿੱਚ ਨੈਸ਼ਨਨ ਅਸੈਂਬਲੀ ਦੇ ਮੈਂਬਰ ਦੀ ਤਨਖਾਹ 1 ਲੱਖ 20 ਹਜ਼ਾਰ ਤੋਂ ਲੈ ਕੇ ਦੋ ਲੱਖ ਰੁਪਏ ਮਹੀਨਾ ਹੈ। ਉਹਨਾਂ ਨੂੰ ਹਰ ਮਹੀਨੇ ਇਕ ਲੱਖ ਰੁਪਏ ਚੋਣ ਹਲਕਾ ਭੱਤਾ ਦਿੱਤਾ ਜਾਂਦਾ ਹੈ। ਇਹਨਾਂ ਮੈਂਬਰਾਂ ਨੂੰ 1 ਲੱਖ 40 ਹਜ਼ਾਰ ਰੁਪੲੈ ਦਫ਼ਤਰੀ ਭੱਤਾ ਮਿਲਦਾ ਹੈ ਅਤੇ ਰਾਜਧਾਨੀ ਇਸਲਾਮਾਬਾਦ ਜਾਣ ਲਈ 48 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਪਾਕਿਸਤਾਨ ਦੇ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਨੁੰ 1 ਲੱਖ 70 ਹਜ਼ਾਰ ਰੁਪਏ ਟੈਲੀਫ਼ੋਨ ਭੱਤਾ ਵੀ ਮਿਲਦਾ ਹੈ। ਬਰਤਾਨੀਆ ਵਿੱਚ ਪਾਰਲੀਮੈਂਟ ਦੇ ਮੈਂਬਰਾਂ ਨੁੰ 74 ਹਜ਼ਾਰ ਪੌਂਡ ਮਿਲੇ ਹਨ। ਬਰਤਾਨੀਆ ਵਿੱਚ ਸਾਂਸਦਾਂ ਦੀ ਤਨਖਾਹ ਹਰ ਸਾਲ ਵਧਾਈ ਜਾਂਦੀ ਹੈ। ਅਮਰੀਕਾ ਵਿੱਚ 45 ਲੱਖ ਰੁਪਏ ਮਹੀਨਾ ਅਤੇ ਕੈਨੇਡਾ ਵਿੱਚ 36 ਲੱਖ ਰੁਪਏ ਮਹੀਨਾ ਦੇ ਬਰਾਬਰ ਦੀ ਤਨਖਾਹ ਅਤੇ ਭੱਤੇ ਪ੍ਰਤੀ ਮਹੀਨਾ ਮਿਲਦੇ ਹਨ। ਫ਼ਰਾਂਸ ਅਤੇ ਜਾਪਾਨ ਵਿੱਚ ਲੋਕ ਪ੍ਰਤੀਨਿਧੀਆਂ ਦੀ ਤਨਖਾਹ ਉਥੇ ਦੇ ਨੌਕਰਸ਼ਾਹਾਂ ਤੋਂ ਹਰ ਹਾਲਤ ਵਿੱਚ ਵੱਧ ਰੱਖੀ ਜਾਂਦੀ ਹੈ। ਇਸ ਤਰ੍ਹਾਂ ਜਰਮਨੀ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੀ ਤਨਖਾਹ ਕਾਫ਼ੀ ਜ਼ਿਆਦਾ ਹੁੰਦੀ ਹੈ। ਦੂਜੇ ਪਸੇ ਭਾਰਤ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਨਾਲ ਜੁੜੇ ਹੋਏ ਅਫ਼ਸਰਾਂ ਦੀਆਂ ਤਨਖਾਹਾਂ ਅਤੇ ਭੱਤੇ ਸਾਂਸਦਾਂ ਤੋਂ ਜ਼ਿਆਦਾ ਹਨ। ਕੁਝ ਉਚ ਰੁਤਬੇ ਵਾਲੇ ਅਫ਼ਸਰਾਂ ਦੀਆਂ ਤਨਖਾਹਾਂ ਅਤੇ ਭੱਤੇ ਇੰਨੇ ਜ਼ਿਆਦਾ ਹੁੰਦੇ ਹਨ ਕਿ ਉਹ ਸਰਕਾਰ ਨੂੰ 10 ਲੱਖ ਰੁਪਏ ਤੱਕ ਪੈ ਜਾਂਦੇ ਹਨ।
ਭਾਰਤੀ ਲੋਕਤੰਤਰ ਵਿੱਚ ਲੋਕ ਸਭਾ ਦੇ ਮੈਂਬਰਾਂ ਨੂੰ ਹਰ ਪੰਜ ਸਾਲ ਬਾਅਦ ਚੋਣ ਲੜਨੀ ਪੈਂਦੀ ਹੈ। ਆਪਣੇ ਚੋਣ ਹਲਕੇ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣਾ ਉਹਨਾਂ ਦੀ ਮਜਬੂਰੀ ਵੀ ਹੁੰਦੀ ਹੈ ਅਤੇ ਫ਼ਰਜ਼ ਵੀ। ਦਿੱਲੀ ਦੇ ਨਾਲ ਨਾਲ ਆਪਣੇ ਚੋਣ ਹਲਕੇ ਵਿੱਚ ਦਫ਼ਤਰ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਹਰ ਵੋਟਰ ਦੇ ਦੁੱਖ ਸੁੱਖ ਵਿੱਚ ਜਾਣਾ ਵੀ ਜ਼ਰੂਰੀ ਹੁੰਦਾ ਹੈ। ਹਰ ਵਿਆਹ, ਸ਼ਾਦੀ ਦੇ ਸਮਾਗਮ ਵਿੱਚ ਸ਼ਾਮਲ ਹੋਣਾ ਅਤੇ ਸ਼ਗਨ ਦੇਣਾ ਵੀ ਉਹਨਾਂ ਦੀ ਮਜਬੂਰੀ ਹੁੰਦੀ ਹੈ। ਇਉਂ ਹਰ ਆਪਣੇ ਹਲਕੇ ਤੋਂ ਆਏ ਬੰਦੇ ਦਾ ਦੁੱਖ ਸੁੱਖ ਪੁੱਛਣਾ ਵੀ ਉਹਨਾਂ ਦੇ ਫ਼ਰਜ਼ਾਂ ਵਿੱਚ ਸ਼ਾਮਲ ਹੁੰਦਾ ਹੈ। ਇਸ ਲਈ ਇਹ ਤਰਕ ਦਿੱਤਾ ਜਾਂਦਾ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਐਮ. ਪੀ. ਇਮਾਨਦਾਰ ਬਣੇ ਰਹਿਣ ਤਾਂ ਉਹਨਾਂ ਦੀ ਲੋੜ ਅਨੁਸਾਰ ਉਹਨਾਂ ਨੂੰ ਤਨਖਾਹ ਅਤੇ ਭੱਤੇ ਦਿੱਤੇ ਜਾਣ। ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਉਹ ਦੇਸ਼ ਦੇ ਸਰਵਉਚ ਸਦਨ ਦੇ ਮੈਂਬਰ ਹਨ, ਇਸ ਲਈ ਉਹਨਾਂ ਦੀ ਤਨਖਾਹ ਅਤੇ ਭੱਤੇ ਹਰ ਹਾਲਤ ਵਿੱਚ ਨੌਕਰਸ਼ਾਹਾਂ ਤੋਂ ਵੱਧ ਹੋਣੇ ਚਾਹੀਦੇ ਹਨ। ਸਾਂਸਦ ਤਾਂ ਲੋਕਾਂ ਪ੍ਰਤੀ ਜਵਾਬਦੇਹ ਹਨ ਪਰ ਨੌਕਰਸ਼ਾਹ ਸਿੱਧੇ ਤੌਰ ‘ਤੇ ਲੋਕਾਂ ਪ੍ਰਤੀ ਜਵਾਬਦੇਹ ਨਹੀਂ ਹੁੰਦੇ। ਭਾਰਤੀ ਸਾਂਸਦਾਂ ਬਾਰੇ ਤਾਂ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਇਹਨਾਂ ਦੀ ਤਨਖਾਹ ਤਾਂ ਮਹਾਂਰਾਸ਼ਟਰ ਵਿਧਾਨ ਸਭਾ ਦੇ ਮੈਂਬਰਾਂ ਤੋਂ ਵੀ ਕਿਤੇ ਘੱਟ ਹੈ। ਮੈਂਬਰ ਪਾਰਲੀਮੈਂਟ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦੇ ਹਨ, ਜਦਕਿ ਮਹਾਂਰਾਸ਼ਟਰ ਵਿਧਾਨ ਸਭਾ ਦੇ ਮੈਂਬਰ ਨੂੰ 75 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲਦੀ ਹੈ। ਇਸ ਤਰ੍ਹਾਂ ਕਰਨਾਟਕ ਦੇ ਵਿਧਾਇਕ ਵੀ ਸਾਂਸਦ ਤੋਂ ਜ਼ਿਆਦਾ ਤਨਖਾਹਾਂ ਲੈ ਰਹੇ ਹਨ। ਅਜਿਹੇ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਵਾਧਾ ਕਰਨਾ ਜ਼ਰੂਰੀ ਹੈ। ਇਸ ਤੋਂ ਪਹਿਲਾਂ  ਅਜਿਹਾ ਵਾਧਾ 2010 ਵਿੱਚ ਹੋਇਆ ਸੀ।
ਸੰਸਦ ਮੈਂਬਰਾਂ ਦੀਆਂ ਤਨਖਾਹਾਂ, ਭੱਤੇ ਅਤੇ ਸੁਵਿਧਾਵਾਂ ਵਿੱਚ ਵਾਧੇ ਨੂੰ ਲੈ ਕੇ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਸੰਸਦ ਮੈਂਬਰਾਂ ਵਲੋਂ ਆਪਣੀਆਂ ਤਨਖਾਹਾਂ ਆਪਣੇ ਆਪ ਵਧਾਉਣ ਦੀ ਪ੍ਰਥਾ ਨੂੰ ਲੈ ਕੇ ਨੁਕਤਾਚੀਨੀ ਹੋ ਰਹੀ ਹੈ। ਇਸਦੇ ਬਦਲ ਵਜੋਂ ਇਹ ਸੁਝਾਅ ਵੀ ਆ ਰਹੇ ਹਨ ਕਿ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਨੂੰ ਵੀ ਵੇਤਨ ਆਯੋਗ ਦੇ ਅਧੀਨ ਕਰ ਦਿੱਤਾ ਜਾਵੇ ਅਤੇ ਕਰਮਚਾਰੀਆਂ ਵਾਂਗ ਹੀ ਇਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਬਹੁਤ ਸਾਰੇ ਖੱਬੇ ਪੱਖੀ ਪਾਰਟੀਆਂ ਨਾਲ ਸਬੰਧਤ ਮੈਂਬਰ ਇਸ ਵਾਧੇ ਦੇ ਖਿਲਾਫ਼ ਬੋਲ ਰਹੇ ਹਨ। ਉਹਨਾਂ ਦਾ ਤਰਕ ਹੈ ਕਿ ਦੇਸ਼ ਵਿੱਚ ਗਰੀਬੀ ਅਤੇ ਬੇਰੁਜ਼ਗਾਰੀ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅਜਿਹੇ ਸਮੇਂ ਮੈਂਬਰਾਂ ਵਲੋਂ ਆਪਣੀਆਂ ਤਨਖਾਹਾਂ ਵਧਾਉਣਾ ਠੀਕ ਨਹੀਂ। ਮੀਡੀਆ ਦੇ ਇਕ ਹਿੱਸੇ ਵਿੱਚ ਇਹ ਗੱਲ ਵੀ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਕੰਮਕਾਜ ਅਕਸਰ ਠੱਪ ਰਹਿੰਦਾ ਹੈ ਅਤੇ ਮੈਂਬਰਾਂ ਵਲੋਂ ਇਹ ਵਾਧੇ ਦੀ ਤਜਵੀਜ਼ ਅਨੈਤਿਕ ਹੈ। ਵੱਡੀ ਗਿਣਤੀ ਵਿੱਚ ਸੰਸਦ ਮੈਂਬਰ ਅਤੇ ਚਿੰਤਕ ਇਹ ਤਰਕ ਵੀ ਦੇ ਰਹੇ ਹਨ ਕਿ ਸੰਸਦ ਮੈਂਬਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦਾ ਮੌਕਾ ਦੇਣ ਹਿਤ ਇਹ ਵਾਧਾ ਜ਼ਰੂਰੀ ਹੈ। ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਅਮੀਰ ਸੰਸਦ ਮੈਂਬਰ ਖੁਦ ਹੀ ਅਜਿਹੇ ਭੱਤੇ ਅਤੇ ਸੁਵਿਧਾਵਾਂ ਲੈਣ ਤੋਂ ਇਨਕਾਰ ਕਰ ਦੇਣ ਤਾਂ ਚੰਗਾ ਹੈ ਪਰ ਦੂਜੇ ਪਾਸੇ ਲੋੜਵੰਦ ਸੰਸਦ ਮੈਂਬਰਾਂ ਨੂੰ ਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਭੱਤਿਆਂ ਅਤੇ ਸੁਵਿਧਾਵਾਂ ਦੀ ਜ਼ਰੂਰਤ ਹੁੰਦੀ ਹੈ। ਇਹ ਆਵਾਜ਼ ਵੀ ਜ਼ੋਰਦਾਰ ਢੰਗ ਨਾਲ ਉਠ ਰਹੀ ਹੈ ਕਿ ਲੋਕ ਪ੍ਰਤੀਨਿਧ ਹਰ ਹਾਲਤ ਵਿੱਚ ਨੌਕਰਸ਼ਾਹਾਂ ਤੋਂ ਵੱਧ ਤਨਖਾਹ ਲੈਣ ਵਾਲੇ ਹੋਣੇ ਚਾਹੀਦੇ ਹਨ। ਦੇਸ਼ ਦੇ ਮੀਡੀਆ ਵਿੱਚ ਹੋ ਰਹੀ ਇਸ ਵਿਸ਼ੇ ਉਪਰ ਬਹਿਸ ਇਸਦੇ ਸਾਰੇ ਪੱਖਾਂ ਨੂੰ ਉਜਾਗਰ ਕਰਨ ਵਿੱਚ ਸਫ਼ਲ ਹੋ ਰਹੀ ਹੈ। 13 ਜੁਲਾਈ 2016 ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਚੁਣੇ ਹੋਏ ਪ੍ਰਤੀਨਿਧ ਇਕ ਵਾਰ ਫ਼ਿਰ ਆਪਣੀ ਤਨਖਾਹ ਅਤੇ ਭੱਤਿਆਂ ਵਿੱਚ ਵਾਧਾ ਕਰਨਗੇ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਉਹ ਇਸ ਵਾਧੇ ਤੋਂ ਬਾਅਦ ਇਮਾਨਦਾਰੀ ਨਾਲ ਕੰਮ ਕਰਨਗੇ।

ਮਾਂ ਦੀ ਦਖ਼ਲਅੰਦਾਜ਼ੀ ਕਰ ਦਿੰਦੀ ਹੈ ਘਰ ਦੀ ਬਰਬਾਦੀ

downloadਬੇਟਾਂ ਕਿਆ ਕਰ ਰਹੀ ਐਂ?
ਮੈਂ ਪਰਾਂਠੇ ਬਣਾ ਰਹੀ ਹੂੰ।
ਕਿਆ?
ਬਤਾਇਆ ਤੋ ਹੈ ਬਰੈਕਫ਼ਾਸਟ ਬਣਾ ਰਹੀ ਹੂੰ
ਪਰਾਂਠੇ ਬਣਾ ਰਹੀ ਹੂੰ।
ਨਾ, ਹਮਨੇ ਕਿਆ ਤੁਮੇ ਇਨ ਲੋਗੋਂ ਕੇ ਪਰਾਂਠੇ ਬਣਾਨੇ ਕੇ ਲੀਏ ਪੜ੍ਹਾਇਆ ਥਾ। ਤੇਰੀ ਹਮਨੇ ਸ਼ਾਦੀ ਕੀ ਹੈ ਇਨਕਾ ਘਰ ਭਰ ਦੀਆ। ਇਨੋਂ ਨੇ ਨੌਕਰ ਬਣਾ ਰੱਖਾ ਹੈ। ਐਸਾ ਮੈਂ ਹਰਗਿਜ ਨਹੀਂ ਹੋਨੇ ਦੂੰਗੀ।
ਛੋੜੋ ਮੰਮਾ ਆਪ ਵੀ ਕਿਆ ਲੈ ਕੇ ਬੈਠ ਗਏ। ਕੋਈ ਬਾਤ ਨਹੀਂ। ਅਬ ਮੈਂ ਸਭ ਕੁਝ ਸੀਖ ਗਈ।
ਤੂੰਨੇ ਘਰ ਮੇਂ ਤੇ ਕਭੀ ਕਾਮ ਨਹੀਂ ਕੀਆ ਥਾ, ਵਹਾਂ ਜਾਕਰ ਤੁਝੇ ਇਤਨਾ ਕਾਮ ਕਰਨਾ ਪੜ ਰਹਾ। ਹਮ ਤੋਂ ਚਾਹਤੇ ਹੀ ਨਹੀਂ ਥੇ ਇਸ ਘਰ ਸੇ ਰਿਸ਼ਤਾ ਜੋੜਨਾ, ਲੇਕਿਨ ਤੇਰੀ ਜਿੱਦ ਆਗੇ ਝੁਕਨਾ ਪੜਾ।
ਉਕਤ ਕਿਸਮ ਦੀ ਵਾਰਤਾਲਾਪ ਮਾਂ ਅਤੇ ਧੀ ਦੇ ਦਰਮਿਆਨ ਹੋ ਰਹੀ ਸੀ। ਮਾਂ ਨੂੰ ਦੁੱਖ ਸੀ ਕਿ ਉਸਦੀ ਧੀ ਨ ਆਪਣੀ ਮਰਜ਼ੀ ਨਾਲ ਕਾਲਜ ਵਿੱਚ ਪੜ੍ਹਾ ਰਹੇ ਰਾਜੇਸ਼ ਨਾਲ ਵਿਆਹ  ਕਰਵਾ ਲਿਆ ਸੀ। ਮੀਨਾਕਸ਼ੀ ਦੇ ਮਾਪੇ ਭਾਵੇਂ ਇਸ ਪ੍ਰੇਮ ਵਿਆਹ ਤੋਂ ਜ਼ਿਆਦਾ ਖੁਸ਼ ਨਹੀਂ ਸਨ ਪਰ ਆਪਣੀ ਧੀ ਦੀ ਖੁਸ਼ੀ ਲਈ ਉਹਨਾਂ ਆਪਣੇ ਤੋਂ ਘੱਟ  ਅਮੀਰ ਪਰਿਵਾਰ ਵਿੱਚ ਆਪਣੀ ਧੀ ਦੇ ਦਿੱਤੀ ਸੀ। ਹੁਣ ਜਦੋਂ ਮੱਧ ਵਰਗੀ ਪਰਿਵਾਰ ਦੀ ਨੂੰਹ ਵਾਂਗ ਮੀਨਾਕਸ਼ੀ ਨੂੰ ਘਰ ਦਾ ਕੰਮ ਕਰਨਾ ਪੈਂਦਾ ਸੀ ਤਾਂ ਮੀਨਾਕਸ਼ੀ ਦੀ ਮਾਂ ਬਹੁਤ ਦੁਖੀ ਹੁੰਦੀ ਸੀ। ਇਸ ਦੁੱਖ ਤਕਲੀਫ਼ ਪਿੱਛੇ ਮਾਂ ਦਾ ਮੋਹ ਵੀ ਸੀ ਪਰ ਮੋਹ ਦੇ ਨਾਲ ਨਾਲ ਉਸਦੀ ਮਨਮਰਜ਼ੀ ਵਿਰੁੱਧ ਹੋਈ ਇਸ ਸ਼ਾਦੀ ਕਾਰਨ ਜ਼ਖਮੀ ਹੋਈ ਉਸਦੀ ਹਉਮੈ ਵੀ ਸੀ। ਉਹ ਅਕਸਰ ਆਪਣੀ ਧੀ ਮੀਨਾਕਸ਼ੀ ਨੂੰ ਉਸਦੇ ਸਹੁਰਿਆਂ ਵਿਰੁੱਧ ਕੋਈ ਨਾ ਕੋਈ ਪੱਟੀ ਪੜ੍ਹਾਉਂਦੀ ਰਹਿੰਦੀ ਸੀ। ਕਦੇ ਉਹਨਾਂ ਨੂੰ ਲਾਲਚੀ ਦੱਸਦੀ ਸੀ। ਉਹਨਾਂ ਦੇ ਘਰ ਅਤੇ ਕਾਰ ਬਾਰੇ ਵਿਅੰਗ ਕਸਦੀ ਰਹਿੰਦੀ। ਵਿਆਹ ਵਿੱਚ ਮੁੰਡੇ ਦੀ ਮਾਂ ਵੱਲੋਂ ਪਾਏ ਸੋਨੇ ਦੇ ਹਲਕੇ ਕਿੱਟੀ ਸੈਟ ਨੂੰ ਲੈ ਕੇ ਮਜ਼ਾਕ ਉਡਾਉਂਦੀ। ਕਈ ਵਾਰ ਤਾਂ ਉਹ ਆਪਣੇ ਜਵਾਈ ਰਾਜੇਸ਼ ਨੂੰ ਵੀ ਨਾ ਬਖਸ਼ਦੀ। ਰਾਜੇਸ਼ ਅੰਗਰੇਜ਼ੀ ਦਾ ਪ੍ਰੋਫ਼ੈਸਰ ਸੀ। ਸਾਹਿਤ ਪੜ੍ਹਨ ਅਤੇ ਲਿਖਣ ਦਾ ਸ਼ੌਕੀਨ। ਮੀਨਾਕਸ਼ੀ ਦਾ ਸ਼ੌਂਕ ਵੀ ਕਵਿਤਾ ਲਿਖਣ ਦਾ ਸੀ, ਸ਼ਾਇਦ ਇਸ ਸਾਂਝੇ ਸ਼ੌਂਕ ਨੇ ਦੋਹਾਂ ਨੂੰ ਪ੍ਰੇਮ ਬੰਧਨ ਵਿੱਚ ਬੰਨਣ ਲਈ ਅਹਿਮ ਭੂਮਿਕਾ ਨਿਭਾਈ ਸੀ। ਉਹ ਮੀਨਾਕਸ਼ੀ ਨੂੰ ਦਿਲੋਂ ਚਾਹੁੰਦਾ ਸੀ ਅਤੇ ਮੀਨਾਂਕਸ਼ੀ ਵੀ ਰਾਜੇਸ਼ ਦੀ ਦੀਵਾਨੀ ਸੀ। ਇਹੀ ਕਾਰਨ ਸੀ ਕਿ ਇਹ ਦੋਵੇਂ ਪਤੀ-ਪਤਨੀ ਦੁਨੀਆਂ ਦੀ ਪਰਵਾਹ ਕੀਤੇ ਬਿਨਾਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਹਰ ਪਲ ਬਿਹਤਰ ਤੋਂ ਬਿਹਤਰ ਢੰਗ ਨਾਲ ਜਿਊਣ ਦੀ ਕੋਸ਼ਿਸ਼ ਕਰ ਰਹੇ ਸਨ।
ਮੀਨਾਕਸ਼ੀ ਅਮੀਰ ਘਰ ਵਿੱਚੋਂ ਆਈ ਸੀ। ਘਰ ਵਿੱਚ ਨੌਕਰ ਚਾਕਰ ਸਨ। ਉਸਨੇ ਕਦੇ ਕਿਚਨ ਵਿੱਚ ਵੜ ਕੇ ਨਹੀਂ ਦੇਖਿਆ ਸੀ। ਸਹੁਰੇ ਘਰ ਦੇ ਹਾਲਾਤ ਹੋਰ ਸਨ। ਕੋਈ ਨੌਕਰ ਨਹੀਂ ਸੀ, ਰਸੋਈ ਦਾ ਸਾਰਾ ਕੰਮ ਰਾਜੇਸ਼ ਦੀ ਮਾਂ ਕਰਦੀ ਸੀ ਜਾਂ ਫ਼ਿਰ ਉਸਦੀ ਭੈਣ। ਭੈਣ ਦੇ ਵਿਆਹ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਹੁਣ ਫ਼ਿਰ ਤੋਂ ਰਾਜੇਸ਼ ਦੀ ਮਾਂ ਦੀ ਸੀ। ਰਾਜੇਸ਼ ਦੇ ਵਿਆਹ ਤੋਂ ਬਾਅਦ ਸੁਭਾਵਿਕ ਹੀ ਸੀ ਕਿ ਇਹ ਜ਼ਿੰਮੇਵਾਰੀ ਦਾ ਕੁਝ ਹਿੱਸਾ ਮੀਨਾਕਸ਼ੀ ਦੇ ਮੋਢਿਆਂ ‘ਤੇ ਪੈਂਦਾ। ਮੀਨਾਕਸ਼ੀ ਦੀ ਮਾਂ ਨੂੰ ਉਸਦਾ ਕੰਮ ਕਰਨਾ ਉੱਕਾ ਹੀ ਪਸੰਦ ਨਹੀਂ ਸੀ। ਉਹ ਆਨੇ-ਬਹਾਨੇ ਮੀਨਾਕਸ਼ੀ ਦੇ ਕੰਨ ਭਰਦੀ ਅਤੇ ਆਪਣੀ ਹਉਮੈ ਨੂੰ ਪੱੇਠੇ ਪਾਉਂਦੀ। ਮੀਨਾਕਸ਼ੀ ਆਪਣੀ ਮਾਂ ਦੇ ਸੁਭਾਅ ਤੋਂ ਜਾਣੂ ਸੀ, ਉਹ ਜ਼ਿਆਦਾਤਰ ਗੱਲਾਂ ‘ਤੇ ਕੰਨ ਹੀ ਨਾ ਧਰਦੀ। ਗਰਮੀ ਦਾ ਮੌਸਮ ਸੀ। ਬੱਚਿਆਂ ਨੂੰ ਛੁੱਟੀਆਂ ਸਨ। ਰਾਜੇਸ਼ ਦੀ ਭੈਣ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਆਈ ਹੋਈ ਸੀ। ਬੱਚੇ ਨਾਨਕੇ ਆ ਕੇ ਛੁੱਟੀਆਂ ਦਾ ਆਨੰਦ ਮਾਣ ਰਹੇ ਸਨ। ਮੀਨਾਕਸ਼ੀ ਲਈ ਕੰਮ ਵੱਧ ਗਿਆ ਸੀ। ਉਧਰੋਂ ਉਸਦੀ ਮਾਂ ਉਸਨੂੰ ਵਾਰ ਵਾਰ ਉਂਗਲ ਲਾ ਰਹੀ ਸੀ। ਉਸਦੀ ਨਨਾਣ ਨੇ ਆ ਕੇ ਉਸਦੇ ਏ. ਸੀ. ਵਾਲੇ ਕਮਰੇ ‘ਤੇ ਕਬਜਾ ਕਰ ਲਿਆ ਸੀ। ਮੀਨਾਂਕਸ਼ੀ ਚੰਗੀ ਤਰ੍ਹਾਂ ਆਰਾਮ ਵੀ ਨਹੀਂ ਕਰ ਪਾ ਰਹੀ ਸੀ। ਉਸਦੀ ਨਨਾਣ ਉਸਦੇ ਕਮਰੇ ਵਿੱਚ ਸਿਰਫ਼ ਸੌਂ ਹੀ ਨਹੀਂ ਰਹੀ ਸੀ ਸਗੋਂ ਉਸਦੇ ਸਮਾਨ ਦੀ ਫ਼ੋਲਾ ਫ਼ਾਲੀ ਕਰ ਰਹੀ ਸੀ। ਉਸਦੀਆਂ ਮਹਿੰਗੀਆਂ ਲਿਪਸਟਿਕਾਂ ਵਰਤਣ ਲੱਗ ਪਈ ਸੀ। ਇਹ ਗੱਲ ਮੀਨਾਕਸ਼ੀ ਦੇ ਹਜ਼ਮ ਨਹੀਂ ਹੋ ਰਹੀ ਸੀ। ਉਸਨੇ ਰਾਜੇਸ਼ ਨੂੰ ਇਸ ਬਾਰੇ ਸ਼ਿਕਾਇਤ ਕੀਤੀ। ਉਹ ਮਜਬੂਰ ਸੀ। ਨਾ ਤਾਂ ਉਹ ਆਪਣੀ ਭੈਣ ਨੂੰ ਕੁਝ ਕਹਿਣਾ ਚਾਹੁੰਦਾ ਸੀ ਅਤੇ ਨਾ ਹੀ ਮੀਨਾਕਸ਼ੀ ਨੂੰ ਨਰਾਜ ਦੇਖਣਾ ਚਾਹੁੰਦਾ ਸੀ ਪਰ ਮੀਨਾਕਸ਼ੀ ਦੇ ਸਬਰ ਦਾ ਪਿਆਲਾ ਭਰ ਚੁੱਕਾ ਸੀ। ਰਹਿੰਦੀ ਕਸਰ ਉਸਦੀ ਮਾਂ ਫ਼ੋਨ ਤੇ ਪੂਰੀ ਕਰ ਦਿੰਦੀ। ਉਹ ਰਾਜੇਸ਼ ਦੇ ਕਾਲਜ ਤੋਂ ਆਉਣ ਤੋਂ ਪਹਿਲਾਂ ਹੀ ਮਾਂ ਵੱਲੋਂ ਭੇਜੀ ਕਾਰ ਵਿੱਚ ਸਵਾਰ ਹੋ ਕੇ ਆਪਣੇ ਪੇਕੇ ਚਲੀ ਗਈ ਸੀ।
ਮੀਨਾਕਸ਼ੀ ਕਿਆ ਹੁਆ, ਬਿਨਾਂ ਬਤਾਏ ਹੀ ਚਲੀ ਗਈ। ਬਾਤ ਕਿਆ ਹੋਈ। ਰਾਜੇਸ਼ ਨੇ ਆ ਕੇ ਫ਼ੋਨ ਕੀਤਾ।
ਨਾ ਬੇਟਾ, ਬਾਤ ਤੋ ਜੈਸੇ ਤੇਰੇ ਕੋ ਪਤਾ ਹੀ ਨਹੀਂ। ਤੇਰੇ ਕੋ ਪਤਾ ਹੋਨਾ ਚਾਹੀਏ ਮੇਰੀ ਬੇਟੀ ਕੇ ਸਾਥ ਕਿਆ ਕਿਆ ਹੋ ਰਹਾ ਹੈ ਘਰ ਮੇਂ। ਮੀਨਾਕਸ਼ੀ ਦੀ ਬਜਾਏ ਫ਼ੋਨ ਉਸਦੀ ਮਾਂ ਨੇ ਚੁੱਕਿਆ ਸੀ।
ਅੱਛਾ ਮੇਰੀ ਬਾਤ ਮੀਨਾਕਸ਼ੀ ਸੇ ਕਰਾਈਏ। ਰਾਜੇਸ਼ ਨੇ ਕਿਹਾ।
ਦੇਖੋ ਮੀਨਾਕਸ਼ੀ, ਰਿਸ਼ਤਾ ਕੋਈ ਵੀ ਹੋ ਥੋੜ੍ਹਾ-ਬਹੁਤ ਮਨ ਮੁਟਾਵ ਹੋਨਾ ਕੋਈ ਬੜੀ ਬਾਤ ਨਹੀਂ। ਲੇਕਿਨ ਜਬ ਯਹੀ ਮਨ ਮੁਟਾਵ ਕੀ ਵਜ੍ਹਾ ਈਗੋ ਜਾਂ ਅਹਿ ਬਣ ਜਾਏ ਤੋ ਸ਼ਾਦੀ ਕੇ ਬੰਧਨ ਮੇਂ ਕੜਵਾਹਟ ਬਣਨੇ ਲਗਤੀ ਹੈ। ਔਰ ੲੈਕ-ਦੂਜੇ ਕੀ ਖੂਬੀਏਂ ਬਤਾਨੇ ਵਾਲਾ ਮਨ ਏਕ-ਦੂਸਰੇ ਕੀ ਾਮੀਆਂ ਗਿਨਾਨੇ ਲਗਤਾ ਹੈ। ਫ਼ਿਰ ਸ਼ੁਰੂ ਹੋਤਾ ਹੈ ਸ਼ਿਕਾਇਤੋਂ ਕਾ ਸਿਲਸਿਲਾ ਜੋ ਰਿਸ਼ਤੋਂ ਕੋ ਖੋਖਲਾ ਕਰਤਾ ਰਹਿਤਾ ਹੈ। ਜੋ ਵੀ ਤੇਰੀ ਸ਼ਿਕਾਇਤ ਉਸਕੋ ਮੈਂ ਦੂਰ ਕਰ ਦੂੰਗਾ, ਤੂੰ ਚਲੀ ਆ। ਅਗਰ ਤੂੰ ਕਹੇਂ ਤੋਂ ਮੈਂ ਆ ਜਾਤਾ ਹੂੰ। ਪ੍ਰੋ. ਰਾਜੇਸ਼ ਨੇ ਬਹੁਤ ਪਿਆਰ ਨਾਲ ਉਸ ਨੂੰ ਸਮਝਾਉਣ ਦਾ ਯਤਨ ਕੀਤਾ।
ਮੀਨਾਕਸ਼ੀ ਅਭੀ ਨਹੀਂ ਆਨਾ ਚਾਹਤੀ,
ਫ਼ਿਰ ਬਤਾਏਂਗੇ ਇਸਨੇ ਕਬ ਆਨਾ ਹ ੈ
ਔਰ ਆਨਾ ਭੀ ਹੈ ਯਾ ਨਹੀਂ।
ਇਹ ਰਾਜੇਸ਼ ਦੀ ਸੱਸ ਦੀ ਆਵਾਜ਼ ਸੀ। ਸ਼ਾਇਦ ਉਸਨੇ ਮੋਬਾਇਲ ਨੂੰ ਸਪੀਕਰ ਮੋਡ ‘ਤੇ ਲਗਵਾ ਲਿਆ ਸੀ। ਰਾਜੇਸ਼ ਨੇ ਮਾਯੂਸ ਹੋ ਕੇ ਫ਼ੋਨ ਕੱਟ ਦਿੱਤਾ ਸੀ। ਰਾਜੇਸ਼ ਲੱਗਭੱਗ ਹਰ ਦੂਜੇ ਤੀਜੇ ਦਿਨ ਮੀਨਾਕਸ਼ੀ ਨੂੰ ਫ਼ੋਨ ਕਰਦਾ ਅਤੇ ਮਨਾਉਣ ਦੀ ਅਸਫ਼ਲ ਕੋਸ਼ਿਸ਼ ਕਰਦਾ। ਇਉਂ ਇਹ ਸਿਲਸਿਲਾ ਮਹੀਨੇ ਡੇਢ ਮਹੀਨੇ ਚੱਲਿਆ। ਮੀਨਾਕਸ਼ੀ ਦੀ ਨਨਾਣ ਵੀ ਜਾ ਚੁੱਕੀ ਸੀ ਪਰ ਮੀਨਾਕਸ਼ੀ ਆਉਣ ਦਾ ਨਾਂ ਨਹੀਂ ਲੈ ਰਹੀ ਸੀ। ਇਸ ਕਹਾਣੀ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਰਾਜੇਸ਼ ਨਾ ਸਿਰਫ਼ ਮੀਨਾਕਸ਼ੀ ਨੂੰ ਮਨਾਉਣਾ ਛੱਡ ਗਿਆ ਸਗੋਂ ਫ਼ੋਨ ਕਰਨਾ ਵੀ ਬੰਦ ਕਰ ਦਿੱਤਾ। ਮੀਨਾਕਸ਼ੀ ਰਾਜੇਸ਼ ਦਾ ਫ਼ੋਨ ਉਡੀਕਦੀ ਪਰ ਰਾਜੇਸ਼ ਵੱਲੋਂ ਬਿਲਕੁਲ ਚੁੱਪ ਪੱਸਰ ਚੁੱਕੀ ਸੀ। ਹੁਣ ਮੀਨਾਕਸ਼ੀ ਮਨ ਹੀ ਮਨ ਅਰਦਾਸਾਂ ਕਰਦੀ ਕਿ ਰਾਜੇਸ਼ ਉਸਨੁੰ ਫ਼ੋਨ ਕਰੇ ਅਤੇ ਮਨਾਵੇ। ਉਹ ਇਹ ਵੀ ਸੋਚ ਰਹੀ ਸੀ ਕਿ ਜੇ ਇਕ ਵਾਰ ਉਸਨੇ ਉਸਨੂੰ ਆਉਣ ਲਈ ਕਿਹਾ ਤਾਂ ਉਹ ਕਹੇਗੀ ਕਿ ਆ ਕੇ ਲੈ ਜਾ। ਇਉਂ ਸੋਚਾਂ ਅਤੇ ਉਡੀਕਾਂ ਵਿੱਚ ਜਿਉਂ ਜਿਉਂ ਦਿਨ ਬੀਤ ਰਹੇ ਸਨ, ਮੀਨਾਕਸ਼ੀ ਬੇਕਰਾਰ ਹੋ ਰਹੀ ਸੀ। ਫ਼ਿਰ ਸੋਚਣ ਲੱਗੀ ਕਿ ਜੇ ਰਾਜੇਸ਼ ਇਕ ਵਰ ਉਸਨੂੰ ਕਹੇ ਕਿ ਆ ਜਾ ਤਾਂ ਮੈਂ ਉਡ ਕੇ ਉਸ ਕੋਲ ਪਹੁੰਚ ਜਾਵਾਂਗੀ। ਮਿਲਿਆਂ ਨੂੰ ਵੀ ਤਾਂ ਪੰਜ ਮਹੀਨੇ ਹੋ ਚੁੱਕੇ ਸਨ। ਪਿਛਲੇ ਤਿੰਨ ਮਹੀਨੇ ਤੋਂ ਤਾਂ ਰਾਜੇਸ਼ ਦੀ ਾਵਾਜ਼ ਵੀ ਨਹੀਂ ਸੁਣੀ ਸੀ। ਹੁਣ ਜੇ ਉਸਦੀ ਮਾਂ ਰਾਜੇਸ਼ ਨੁੰ ਜਾਂ ਉਸਦੀ ਸੱਸ ਨੂੰ ਬੁਰਾ ਭਲਾ ਕਹਿੰਦੀ ਤਾਂ ਉਹ ਉਸਨੂੰ ਵਿਹੁ ਵਰਗੀ ਲੱਗਦੀ। ਮੀਨਾਂਕਸ਼ੀ ਨੂੰ ਆਪਣਾ ਸਹੁਰਾ ਘਰ ਯਾਦ ਆਉਣ ਲੱਗਾ। ਪਤੀ ਦੇ ਨਾਲ ਨਾਲ ਸੱਸ ਸਹੁਰਾ ਵੀ ਯਾਦ ਆਉਣ ਲੱਗੇ। ਬੜੀ ਤੀਬਰਤਾ ਨਾਲ ਉਹ ਰਾਜੇਸ਼ ਦਾ ਫ਼ੋਨ ਉਡੀਕ ਰਹੀ ਸੀ ਪਰ ਰਾਜੇਸ਼ ਫ਼ੋਨ ਨਹੀਂ ਕਰ ਰਿਹਾ ਸੀ। ਮੀਨਾਕਸ਼ੀ ਨੁੰ ਮਾੜੇ ਮਾੜੇ ਖਿਆਲ ਆ ਰਹੇ ਸਨ। ਉਸਨੇ ਕਈ ਵਾਰ ਰਾਜੇਸ਼ ਦਾ ਨੰਬਰ ਮਿਲਾਇਆ ਪਰ ਫ਼ਿਰ ਉਸਦੀ ਹਉਮੈ ਅੱਗੇ ਆ ਗਈ। ਉਸਦਾ ਹੱਥ ਰੁਕ ਗਿਆ। ਇਉਂ ਇਕ ਵਾਰ ਨਹੀਂ ਕਈ ਵਾਰ ਵਾਪਰ ਚੁੱਕਾ ਸੀ। ਆਖਿਰ ਇਕ ਵਾਰ ਉਸਨੇ ਬੜੀ ਮੁਸ਼ਕਿਲ ਨਾਲ ਆਪਣੀ ਹਉਮੈ ਨੂੰ ਇਕ ਪਾਸੇ ਰੱਖ ਕੇ ਰਾਜੇਸ਼ ਨੂੰ ਵਟਸਅਪ ‘ਤੇ ਹੈਲੋ ਲਿਖ ਭੇਜਿਆ। ਉਸਨੂੰ ਪੂਰਨ ਆਸ ਸੀ ਕਿ ਰਾਜੇਸ਼ ਦਾ ਜਵਾਬ ਆਵੇਗਾ। ਫ਼ੋਨ ਤਾਂ ਕੀ ਰਾਜੇਸ਼ ਨੇ ਤਾਂ ਮੈਸੇਜ ਰਿਸੀਵ ਹੀ ਨਹੀਂ ਕੀਤਾ ਸੀ। ਇਕ ਦੋ ਦਿਨ ਬਹੁਤ ਮੁਸ਼ਕਿਲ ਨਾਲ ਬਿਤਾਏ ਮੀਨਾਕਸ਼ੀ ਨੇ। ਫ਼ਿਰ ਫ਼ੋਨ ਕਰ ਹੀ ਦਿੱਤਾ। ਪਰ ਆਹ ਕੀ ਰਾਜੇਸ਼ ਨੇ ਫ਼ੋਨ ਨਹੀਂ ਚੁੱਕਿਆ। ਇਕ ਵਾਰ ਨਹੀਂ ਕਈ ਵਾਰ ਕਰਨ ‘ਤੇ ਵੀ ਨਹੀਂ ਚੁੱਕਿਆ। ਹੁਣ ਉਸਦੀ ਹਉਮੈ ਮਿਟ ਚੁੱਕੀ ਸੀ। ਜਿਹੜੀ ਮੀਨਾਕਸ਼ੀ ਲੱਖ ਮਿੰਨਤਾਂ ਕਰਨ ਦੇ ਬਾਵਜੂਦ ਟੱਸ ਤੋਂ ਮੱਸ ਨਹੀਂ ਹੋਈ ਸੀ ਅੱਜ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਪਤੀ ਕੋਲ ਜਾਣਾ ਚਾਹੁੰਦੀ ਸੀ।
ਮੰਮਾ ਰਾਜੇਸ਼ ਕੇ ਪਾਸ ਜਾਨਾ ਚਾਹਤੀ ਹੂੰ।
ਉਸਨੇ ਆਪਣੀ ਮਾਂ ਨੂੰ ਕਿਹਾ।
ਐਸੇ ਕੈਸੇ ਜਾ ਸਕਤੀ ਹੈ। ਫ਼ਿਰ ਤੋਂ ਉਨਕਾ ਹਾਥ ਔਰ ਵੀ ਉਚਾ ਹੋ ਜਾਏਗਾ। ਰਾਜੇਸ਼ ਕੋ ਖੁਦ ਆਨਾ ਚਾਹੀਏ। ਐਸੇ ਨਹੀਂ ਮੈਂ ਭੇਜੂੰਗੀ ਤੁਜੇ। ਉਸਦੀ ਮਾਂ ਨੇ ਹੁਕਮ ਸੁਣਾਇਆ। ਅੱਜ ਮੀਨਾਕਸ਼ੀ ਨੇ ਬੈਠ ਕੇ ਆਪਣੀ ਮਾਂ ਦੇ ਰੋਲ ਬਾਰੇ ਚੰਗੀ ਤਰ੍ਹਾਂ ਸੋਚਿਆ ਅਤੇ ਉਸਨੂੰ ਆਪਣੀ ਮਾਂ ਦੀ ਭੂਮਿਕਾ ਨਕਾਰਾਤਮਕ ਲੱਗੀ। ਮੀਨਾਕਸ਼ੀ ਨੇ ਸੋਚਿਆ ਕਿ ਕਿਸੇ ਸਹੇਲੀ ਜਾਂ ਰਾਜੇਸ਼ ਦੇ ਕੋਲੀਗ ਦੇ ਰਾਹੀਂ ਪਤਾ ਕਰਾਂ ਕਿ ਰਾਜੇਸ਼ ਦਾ ਕੀ ਹਾਲ ਹੈ। ਜਦੋਂ ਉਸਨੇ ਪ੍ਰੋ. ਸੀਤਲ ਜੋ ਰਾਜੇਸ਼ ਦੇ ਨਾਲ ਹੀ ਕਾਲਜ ਪੜ੍ਹਾਉਂਦੀ ਹੈ, ਨੂੰ ਰਾਜੇਸ਼ ਬਾਰੇ ਪੁੱਛਿਆ ਤਾਂ ਉਸਦੇ ਹੋਸ਼ ਉਡ ਗਏ। ਮੀਨਾਕਸ਼ੀ ਨੂੰ ਪਤਾ ਲੱਗਾ ਕਿ ਇਕ ਉਸਦੀ ਮਾਂ ਨੇ ਫ਼ੋਨ ਉਤੇ ਰਾਜੇਸ਼ ਦੀ ਬਹੁਤ ਬੇਇੱਜ਼ਤੀ ਕੀਤੀ। ਉਸ ਦਿਨ ਤੋਂ ਉਸਨੇ ਫ਼ੋਨ ਕਰਨਾ ਬੰਦ ਕਰ ਦਿੱਤਾ। ਇੱਥੇ ਤੱਕ ਕਿ ਜਦੋਂ ਰਾਜੇਸ਼ ਦੀ ਮਾਂ ਨੂੰ ਬਿਮਾਰ ਹੋਣ ਕਾਰਨ ਹਸਪਤਾਲ ਦਾਖਲ ਕਰਾਉਣਾ ਪਿਆ ਤਾਂ ਵੀ ਉਸਨੇ ਮੀਨਾਕਸ਼ੀ ਨੂੰ ਨਹੀਂ ਦੱਸਿਆ ਸੀ।  ਉਹਨਾਂ ਦਿਨਾਂ ਵਿੱਚ ਮੀਨਾਕਸ਼ੀ ਦੀ ਇਕ ਖਾਸ ਸਹੇਲੀ ਜੋ ਰਾਜੇਸ਼ ਨੂੰ ਜੀਜੂ ਸੱਦਦੀ ਸੀ ਨੇ ਰਾਜੇਸ਼ ਦੀ ਮਾਂ ਦੀ ਖੂਬ ਸੇਵਾ ਕੀਤੀ। ਉਹ ਸਹੇਲੀ ਹੀ ਉਹਨਾਂ ਦਿਨਾਂ ਵਿੱਚ ਰਾਜੇਸ਼ ਲਈ ਰੋਟੀ ਪਾਣੀ ਦਾ ਪ੍ਰਬੰਧ ਕਰਦੀ ਸੀ। ਆਪਣੀ ਸਹੇਲੀ ਵੱਲੋਂ ਇਹ ਜਾਣਕਾਰੀ ਹੀ ਮੀਨਾਕਸ਼ੀ ਆਪਣੇ ਸਹੁਰੇ ਘਰ ਪਹੁੰਚ ਗਈ। ਰਾਜੇਸ਼ ਅਜੇ ਕਾਲਜੋਂ ਨਹੀਂ ਆਇਆ ਸੀ। ਉਹ ਉਸਦੀ ਬੇਸਬਰੀ ਨਾਲ ਉਡੀਕ ਕਰਨ ਲੱਗੀ। ਜਦੋਂ ਰਾਜੇਸ਼ ਆਇਆ ਤਾਂ ਉਹ ਉਡ ਕੇ ਮਿਲੀ।ਸੌਰੀ ਰਾਜੇਸ਼, ਮੈਨੁੰ ਮੁਆਫ਼ ਕਰੋ। ਮੈਂ ਮੰਮੀ ਕੀ ਬਾਤੋਂ ਮੇਂ ਆ ਗਈ। ਮੇਰਾ ਭਗਵਾਨ ਜਾਣਤਾ ਹੈ ਕਿ ਮੈਂ ਆਪ ਕੇ ਬਿਨਾਂ ਕੈਸੇ ਯੇਹ ਸਮਾਂ ਬਿਤਾਇਆ। ਜੋ ਹੁਆ ਉਸੇ ਭੂਲ ਜਾਓ, ਅਬ ਮੈਂ ਗਲਤੀ ਨਹੀ ਕਰੂੰਗੀ। ਮੈਂ ਖੁਦ ਤੋਂ ਕਿਆ, ਐਰੋਂ ਕੋ ਵੀ ਬਤਾਉਂਗੀ ਕਿ ਕਿਸੀ ਕੀ ਬਾਤੋਂ ਮੇਂ ਾਕਰ ਕਭੀ ਆਪਨਾ ਘਰ ਖਰਾਬ ਮਤ ਕਰਨਾ। ਅਗਰ ਆਪਕੀ ਮਾਂ ਆਪਕੇ ਘਰ ਮੇਂ ਦਖਲਅੰਦਾਜ਼ੀ ਕਰੇ ਤੋ ਉਨਸ ਵੀ ਦੂੀ ਬਨਾ ਕਰ ਰਖਨਾ। ਆਪਦਾ ਘਰ ਤੋਂ ਆਪਣਾ ਘਰ ਹੋਤਾ ਹੈ, ਕਿਉਂ ਕੋਈ ਔਰ ਅਪਕੇ ਘਰ ਮੇਂ ਦਖਲ ਦੇ।
ਇਹ ਉਕਤ ਕਹਾਣੀ ਕੋਈ ਕਹਾਣੀ ਨਹੀਂ ਹੈ। ਇਹ ਇਕ ਅੰਗਰੇਜ਼ੀ ਦੇ ਪ੍ਰੋਫ਼ੈਸਰ ਨਾਲ ਬੀਤੀ ਦਾਸਤਾਨ ਹੈ ਅਤੇ ਉਸਦੀ ਪਤਨੀ ਨੇ ਮੈਨੂੰ ਸੁਣਾਈ। ਮੈਂ ਇਹ ਆਪਣੇ ਪਾਠਕਾਂ ਨੁੰ ਇਸ ਆਸ ਨਾਲ ਸੁਣਾ ਰਿਹਾ ਹਾਂ ਕਿ ਉਹ ਇਸਦੇ ਸੂਤਰ ਫ਼ੜਨਗੇ। ਕਿਹੜੇ ਸੂਤਰ, ਸੂਤਰ ਨੰਬਰ 1 ਕਿ ਕਿਸੇ ਦੂਜੇ ਦਆਂ ਗੱਲਾਂ ਵਿੱਚ ਨਾ ਆਓ। ਉਹ ਦੂਜਾ ਭਾਵੇਂ ਤੁਹਾਡਾ ਮਾਂ, ਬਾਪ ਅਤੇ ਭੈਣ ਭਰਾ ਕਿਉਂ ਨਾ ਹੋਵੇ।  ਸੂਤਰ ਨੰਬਰ 2- ਆਪਣੇ ਪਤੀ ਨੂੰ ਕਦੇ ਮੌਕਾ ਅਤੇ ਸਪੇਸ ਨਾ ਦਿਓ। ਨਹੀਂ ਤਾਂ ਫ਼ਿਰ ਮੀਨਾਕਸ਼ੀ ਦੀ ਪੱਕੀ ਸਹੇਲੀ ਵਾਂਗ ਕੋਈ ਹੋਰ ਆ ਕੇ ਪਰਾਂਠੇ ਪਕਾਉਣ ਲੱਗ ਜਾਵੇਗੀ। ਤੀਜਾ ਸੂਤਰ- ਕਿ ਪਤੀ ਪਤਨੀ ਹਉਮੈ ਤੋਂ ਬਚਣ। ਘੱਟੋ ਘੱਟ ਪਤੀ-ਪਤਨੀ ਦੇ ਵਿੱਚ ਕੋਈ ਹਉਮੈ ਨਹੀਂ ਹੋਣੀ ਚਾਹੀਦੀ। ਪਹਿਲਾਂ ਹਉਮੈ ਦਾ ਸ਼ਿਕਾਰ ਮੀਨਾਕਸ਼ੀ ਹੋਈ ਅਤੇ ਫ਼ਿਰ ਉਸਦਾ ਪਤੀ। ਇਹ ਕਹਾਣੀ ਇਹ ਵੀ ਦੰਸਦੀ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਨੁੰ ਅਣਡਿੱਠ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਮੀਨਾਕਸ਼ੀ ਦੀ ਨਨਾਣ ਦੇ ਬੱਚੇ ਆ ਗਏ ਅਤੇ ਉਸਦੇ ਏ. ਸੀ. ਰੂਮ ‘ਤੇ ਕਾਬਜ ਹੋ ਗਏ ਜਾਂ ਫ਼ਿਰ ਉਸਦੀ ਨਨਾਣ ਨੇ ਉਸਦੀ ਮਹਿੰਗੀ ਲਿਪਸਟਿਕ ਲਗਾ ਲਈ। ਇਸ ਛੋਟੀ ਗੰਲ ਨੇ ਦੋਵਾਂ ਪਤੀ ਪਤਨੀ ਵਿੱਚ ਕਿੰਨੀ ਵੱਡੀ ਖਾੲ. ਪਾ ਦਿੱਤੀ ਸੀ। ਪਤਨੀ ਨੂੰ ਪਤੀ ਦੇ ਪਰਿਵਾਰ ਨੂੰ ਵੀ ਅਪਦਾਉਣਾ ਚਾਹੀਦਾ ਹੈ। ਸਾਡੇ ਸਭਿਆਚਾਰ ਵਿੱਚ ਵਿਆਹ ਸਿਰਫ਼ ਪਤੀ ਪਤਨੀ ਦਾ ਹੀ ਨਹੀਂ ਹੁੰਦਾ ਸਗੋਂ ਦੋ ਪਰਿਵਾਰਾਂ ਦਾ ਹੁੰਦਾ ਹੈ। ਇਸ ਕਹਾਣੀ ਦਾ ਸਭ ਤੋਂ ਮਹੱਤਵਪੂਰਨ ਸੂਤਰ ਹੈ ਕੁੜੀ ਦਾ ਮਾਂ-ਬਾਪ ਨੁੰ ਕੁੜੀ ਸਹੀ ਅਤੇ ਸਕਾਰਾਤਮਕ ਸਿੱਖਿਆ ਦੇਣੀ ਚਾਹੀਦੀ ਹੈ ਅਤੇ ਰਿਸ਼ਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਧੀ ਦੇ ਘਰ ਵਿੱਚ ਦਖਲਅੰਦਾਜ਼ੀ ਨਾ ਕਰਨਾ ਉ ਸਦਾ ਘਰ ਵਸਾਉਣਾ ਹੁੰਦਾ ਹੈ।

ਕੀ ਪੰਜਾਬ ਦੇ ਲੋਕ ਤਬਦੀਲੀ ਚਾਹੁੰਦੇ ਹਨ?

downloadਪੰਜਾਬ ਵਿਚ ਚੋਣਾਂ ਦਾ ਦੰਗਲ ਭਖ ਗਿਆ ਹੈ। ਬਿਗਲ ਵੱਜਣ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਭਖ ਗਿਆ ਹੈ। 2017 ਵਿਚ ਹੋਣ ਵਾਲੀਆਂ ਚੋਣਾਂ ਇਸ ਲਈ ਵੀ ਅਹਿਮ ਹਨ ਕਿ ਇਸ ਵਾਰ ਪਹਿਲੀ ਵਾਰ ਤਿਕੋਨਾਂ ਮੁਕਾਬਲਾ ਹੋਣ ਜਾ ਰਿਹਾ ਹੈ। ਅਕਾਲੀ-ਭਾਜਪਾ ਅਤੇ ਕਾਂਗਰਸ ਵਿਚਾਲੇ ‘ਤੂੰ ਉਤਰ ਕਾਟੋ ਮੈਂ ਚੜ੍ਹਨਾ’ ਵਾਲੀ ਖੇਡ ਹੁਣ ਖਤਮ ਹੋਣ ਜਾ ਰਹੀ ਹੈ। ਪੰਜਾਬ ਦੀ ਸਿਆਸੀ ਗਰਾਮਰ ਬਦਲਣ ਜਾ ਰਹੀ ਹੈ। ਪੰਜਾਬ ਦੀ ਸਿਆਸਤ ਦੇ ਮੁਹਾਵਰੇ ਵਿਚ ਤਬਦੀਲੀ ਹੁੰਦੀ ਦਿਖਾਈ ਦੇ ਰਹੀ ਹੈ। ਸ੍ਰੀ ਮੁਕਤਸਰ ਦੀ ਮਾਘੀ ਕਾਨਫਰੰਸ ਤੋਂ ਬਾਅਦ ਅਕਾਲੀ ਅਤੇ ਕਾਂਗਰਸੀ ਆਮ ਆਦਮੀ ਪਾਰਟੀ ਦੀ ਚੜ੍ਹਤ ਤੋ ਖਾਰ ਖਾਣ ਲੱਗੇ ਹਨ। ਫਰਵਰੀ ਅਤੇ ਅਪ੍ਰੈਲ ਵਿਚ ਹੋਏ ਚੋਣ ਸਰਵੇਖਣ ਵੀ ਆਪ ਦੀ ਚੜ੍ਹਤ ਦੀ ਗਵਾਹੀ ਭਰੀ ਹੈ। ਸੀ-ਵੋਟਰ ਦੇ ਸਰਵੇਖਣ ਅਨੁਸਾਰ ਆਪ ਨੂੰ ਕੁੱਲ 117 ਸੀਟਾਂ ਵਿਚੋਂ 94-100 ਸੀਟਾਂ ਮਿਲਣ ਦੀ ਆਸ ਹੈ। ਇਸ ਸਰਵੇਖਣ ਅਨੁਸਾਰ ਕਾਂਗਰਸ 8-14 ਅਤੇ ਸ਼੍ਰੋਮਣੀ ਅਕਾਲੀ ਦਲ 6-12 ਵਿਧਾਨ ਸਭਾ ਹਲਕਿਆਂ ਵਿਚ ਜਿੱਤ ਪ੍ਰਾਪਤ ਕਰ ਸਕਦੇ ਹਨ। ਆਮ ਆਦਮੀ ਪਾਰਟੀ ਦੇ ਲੀਡਰ ਵੀ ਪੰਜਾਬ ਵਿਚ ਦਿੱਲੀ ਵਾਲੇ ਨਤੀਜਿਆਂ ਦੀ ਆਸ ਰੱਖੀ ਬੈਠੇ ਹਨ।
ਇਸ ਸਰਵੇ ਅਨੁਸਾਰ ਪੰਜਾਬ ਦੇ ਜ਼ਿਆਦਾ ਗਿਣਤੀ (59 ਫੀਸਦੀ) ਵਿਚ ਲੋਕ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਨ। 35 ਫੀਸਦੀ ਕੈਪਟਨ ਅਮਰਿੰਦਰ ਸਿੰਘ ਅਤੇ 7 ਫੀਸਦੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਤੌਰ ‘ਤੇ ਵੇਖਦੇ ਹਨ। ਇਸ ਸਰਵੇਖਣ ਅਨੁਸਾਰ ਅੱਜ ਪੰਜਾਬ ਦੀਆਂ ਚੋਣਾਂ ਹੋਣ ਦੀ ਸੂਰਤ ਵਿਚ ਆਪ ਨੂੰ 48 ਫੀਸਦੀ ਵੋਟਾਂ ਮਿਲਣ ਦੀ ਆਸ ਹੈ।
ਆਪ ਨੂੰ ਟੱਕਰ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਆਪਣੇ ਪਰ ਤੋਲ ਰਹੀ ਹੈ। ਬਿਹਾਰ ਵਿਚ ਕਾਂਗਰਸ ਦਾ ਵਧੀਆ ਪ੍ਰਦਰਸ਼ਨ ਕਾਂਗਰਸੀਆਂ ਦੀ ਢਾਰਸ ਬੰਨ੍ਹ ਰਿਹਾ ਹੈ। ਉਧਰ ਪੰਜਾਬ ਪੀਪਲਜ਼ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਵੀ ਪੰਜਾਬ ਕਾਂਗਰਸ ਲਈ ਸ਼ੁਭ ਸੰਕੇਤ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ 5 ਫੀਸਦੀ ਵੋਟਾਂ ਲੈ ਗਈ ਸੀ। ਇਹਨਾਂ 5 ਫੀਸਦੀ ਵੋਟਾਂ ਕਾਰਨ ਹੀ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਵਿਚ ਕਾਮਯਾਬ ਹੋਇਆ ਸੀ। ਕਾਂਗਰਸ ਬਹੁਜਨ ਸਮਾਜ ਪਾਰਟੀ ਨਾਲ ਵੀ ਗੱਠਜੋੜ ਕਰਨ ਦਾ ਯਤਨ ਕਰ ਰਹੀ ਹੈ। ਬੀ. ਐਸ. ਪੀ. ਨੇ ਪਿਛਲੀ ਵਾਰ 2 ਫੀਸਦੀ ਵੋਟਾਂ ਲਈਆਂ ਸਨ ਅਤੇ ਕਈ ਵਿਧਾਨ ਸਭਾ ਹਲਕਿਆਂ ਵਿਚ ਬੀ. ਐਸ. ਪੀ. ਦੀ ਸਥਿਤੀ ਕਾਫੀ ਤਕੜੀ ਹੈ। ਕੈਪਟਨ ਅਮਰਿੰਦਰ ਸਿੰਘ ਬੀ. ਐਸ. ਪੀ. ਨਾਲ ਸਮਝੌਤਾ ਕਰਨ ਦੇ ਇਛੁੱਕ ਹਨ। ਇਸ ਤਰ੍ਹਾਂ ਸੀ. ਪੀ. ਆਈ. ਦੇ ਡਾਕਟਰ ਜੋਗਿੰਦਰ ਦਿਆਲ ਨਾਲ ਕੈਪਟਨ ਦੇ ਨਿੱਜੀ ਸਬੰਧ ਹਨ ਅਤੇ ਡਾ. ਦਿਆਲ ਰਾਹੀਂ ਖੱਬੇ ਪੱਖੀਆਂ ਨਾਲ ਵੀ ਕੈਪਟਨ ਸਮਝੌਤਾ ਕਰ ਸਕਦੇ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਵਿਚੋਂ ਕੱਢੇ ਗਏ ਜਗਮੀਤ ਬਰਾੜ ਅਤੇ ਬੀਰਦਵਿੰਦਰ ਸਿੰਘ ਕਾਂਞਰਸ ਦੇ ਅੰਦਰੂਨੀ ਕਾਟੋ ਕਲੇਸ਼ ਨੂੰ ਜੱਗ ਜਾਹਿਰ ਕਰ ਰਹੇ ਹਨ। ਕਾਂਗਰਸ ਦਾ ਬੇੜਾ ਪਾਰ ਕਰਨ ਲਈ ਰਾਹੁਲ ਗਾਂਧੀ ਵੱਲੋਂ ਭੇਜਿਆ ਪ੍ਰਸ਼ਾਂਤ ਕਿਸ਼ੋਰ ਵੀ ਦਿਨ ਰਾਤ ਇਕ ਕਰ ਰਿਹਾ ਹੈ। ਆਪ ਵੱਲੋਂ ਚੱਲੀਆਂ ਜਾ ਰਹੀਆਂ ਚਾਲਾਂ ਦਾ ਜਵਾ ਪ੍ਰਸ਼ਾਂਤ ਕਿਸ਼ੋਰ ਵੱਲੋਂ ਬਣਾਈਆਂ ਜੁਗਤਾਂ ਨਾਲ ਦਿੱਤਾ ਜਾ ਰਿਹਾ ਹੈ। ਕੌਫੀ ਵਿਦ ਕੈਪਟਨ, ਕਾਲਜਾਂ ਵਿਚ ਜਾ ਕੇ ਨੌਜਵਾਨਾਂ ਨੂੰ ਮਿਲਣ ਦਾ ਪ੍ਰੋਗਰਾਮ ਅਤੇ ਪ੍ਰਵਾਸੀ ਪੰਜਾਬੀਆਂ ਨਾਲ ਰਾਬਤਾ ਰੱਖਣ ਵਾਲੀਆਂ ਸਲਾਹਾਂ ਕਾਂਗਰਸੀ ਰਣਤੀਕੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਜਗਮੀਤ ਬਰਾੜ ਨੂੰ ਵੀ ਉਸ ਦੀ ਸਲਾਹ ਨਾਲ ਕੱਢਿਆ ਗਿਆ ਹੈ। ਹਾਲਾਂਕਿ ਬੀਰਦਵਿੰਦਰ ਨੂੰ ਇਹ ਰਣਨੀਤੀਕਾਰ ਕਿਸੇ ਨੀਤੀ ਅਧੀਨ ਮੁੜ ਕਾਂਗਰਸ ਵਿਚ ਸਰਗਰਮ ਕਰਨ ਲਈ ਯਤਨਸ਼ੀਲ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਜਿਤਾਉਣ ਲਈ ਪੂਰਾ ਟਿੱਲ ਲਾਵੇਗਾ ਪਰ ਅਜੇ ਹਾਲਾਤ ਕਾਂਗਰਸ ਪੱਖੀ ਨਹੀਂ ਲੱਗ ਰਹੇ।
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਵੀ ਤੀਜੀ ਪਾਰੀ ਖੇਡਣ ਲਈ ਪੂਰਾ ਜ਼ੋਰ ਲਾ ਰਿਹਾ ਹੈ। ਵਿਕਾਸ ਦੇ ਨਾਂ ਤੇ ਵੋਟਾਂ ਮੰਗਣ ਦੀ ਗੱਲ ਮੀਡੀਆ ਵਿਚ ਪ੍ਰਚਾਰੀ ਜਾ ਰਹੀ ਹੈ। ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਕੇਂਦਰ ਸਰਕਾਰ ਦੇ ਗਲ਼ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਹੇਠ ਆਈਆਂ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰਨ ਵਾਲਾ ਬਿਲ ਪਾਸ ਕਰਕੇ ਵੱਡੀ ਚਾਲ ਚੱਲੀ ਗਈ ਹੈ। ਹਜ਼ਾਰਾਂ ਦੀ ਗਿਣਤੀ ਵਿਚ ਨੌਕਰੀਆਂ ਦੇਣ ਦੇ ਇਸ਼ਤਿਹਾਰ ਅਖਬਾਰਾਂ ਵਿਚ ਦਿੱਤੇ ਜਾ ਰਹੇ ਹਨ। ਪੁਲਿਸ ਮੁਲਾਜ਼ਮਾਂ ਨੂੰ ਵੱਡੀ ਤਾਦਾਦ ਵਿਚ ਤਰੱਕੀਆਂ ਦਿੱਤੀਆਂ ਗਈਆਂ ਹਨ। ਸੰਗਤ ਦਰਸ਼ਨਾਂ ਦੌਰਾਨ ਅਤੇ ਕੈਬਨਿਟ ਦੀਆਂ ਮੀਟਿੰਗਾਂ ਵਿਚ ਨਿੱਤ ਨਵੀਆਂ ਸਹੂਲਤਾਂ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ। ਇਹ ਵੀ ਚਰਚਾ ਹੈ ਕਿ 70 ਵਿਧਾਨ ਸਭਾ ਹਲਕਿਆਂ ਨੂੰ ਚੁਣ ਕੇ 20 ਕਰੋੜ ਪ੍ਰਤੀ ਹਲਕਾ ਖਰਚ ਕਰਨ ਦਾ ਨਿਰਣਾ ਲਿਆ ਗਿਆ ਹੈ। ਸਰਕਾਰ ਬਣਾਉਣ ਲਈ ਤਾਂ 59 ਸੀਟਾਂ ਦੀ ਲੋੜ ਹ ੈ ਅਤੇ ਇਹਨਾਂ ਸੱਤਰਾਂ ਵਿਚੋਂ 60 ਸੀਟਾਂ ਕੱਢਣ ਲਈ ਹਰ ਹੀਲਾ ਵਰਤਿਆ ਜਾਵੇਗਾ। ਭਾਵੇਂ ਅਕਾਲੀ ਦਲ ਉਤੇ ਬਾਦਲ ਜੋੜੀ ਦਾ ਪੂਰਾ ਕੰਟਰੋਲ ਹੈ ਪਰ ਫਿਰ ਵੀ ਪਰਗਟ ਸਿੰਘ ਦੀ ਬਗਾਵਤ ਨੇ ਬਾਦਲਾਂ ਨੂੰ ਬੇਚੈਨ ਕੀਤਾ ਹੈ।     ਇਸ ਤੋਂ ਪਹਿਲਾਂ ਰਾਜ ਗਾਇਕ ਹੰਸ ਰਾਜ ਹੰਸ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੀ ਉਸ ਪਰਤ ਵੱਲ ਸੰਕੇਤ ਕਰਦਾ ਹੈ, ਜਿਸ ਵਿਚ ਬੇਚੈਨੀ, ਬੇਕਰਾਰੀ, ਬੇਕਦਰੀ ਅਤੇ ਬਗਾਵਤ ਦੀਆਂ ਕਨਸੋਆਂ ਸੁਣਾਈ ਦਿੰਦੀਆਂ ਹਨ। ਇਸੇ ਤਰ੍ਹਾਂ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਹਾਲਾਤ ਹਨ। ਨਵਜੋਤ ਸਿੱਧੂ ਨੂੰ ਭਾਵੇਂ ਰਾਜ ਸਭਾ ਵਿਚ ਭੇਜ ਦਿੱਤਾ ਹੈ ਪਰ ਨਵਜੋਤ ਕੌਰ ਸਿੱਧੂ ਅਜੇ ਵੀ ਉਚੀ ਸੁਰ ਵਿਚ ਅਕਾਲੀਆਂ ਦੇ ਵਿਰੁੱਧ ਬੋਲ ਰਹੀ ਹੈ।
ਪੰਜਾਬ ਦੇ ਅਜਿਹੇ ਸਿਆਸੀ ਹਾਲਾਤ ਵਿਚ ਆਮ ਆਦਮੀ ਪਾਰਟੀ ਬਹੁਤ ਗਰਮਜੋਸ਼ੀ ਨਾਲ ਆਪਣੇ ਪ੍ਰਚਾਰ ਵਿਚ ਲੱਗੀ ਹੋਈ ਹੈ। ਆਪ ਨੂੰ ਇਹ ਗੱਲ ਤਾਂ ਸਪਸ਼ਟ ਨਜ਼ਰ ਆ ਰਹੀ ਹੈ ਕਿ ਪੰਜਾਬ ਦੇ ਲੋਕ ਤਬਦੀਲੀ ਚਾਹੁੰਦੇ ਹਨ। ਇਸ ਕਾਰਨ ਉਹ ਦਿੱਲੀ ਵਾਲੇ ਪੈਂਤੜੇ ਅਜ਼ਮਾ ਰਹੇ ਹਨ। ਆਪ ਨੇ ਪੰਜਾਬ ਦੀ ਲੜਾਈ ਜਿੱਤਣ ਲਈ ਨੌਜਵਾਨ ਰਣਨੀਤੀਕਾਰਾਂ ਦੀ ਪੂਰੀ ਟੀਮ ਕੰਮ ‘ਤੇ ਲਗਾ ਰੱਖੀ ਹੈ। ਇਸ ਟੀਮ ਵਿਚ ਸਟੈਂਡਫੋਰਡ ਯੂਨੀਵਰਸਿਟੀ ਵਿਖੇ ਫਿਜ਼ੀਕਸ ਵਿਸ਼ੇ ‘ਤੇ ਪੀ. ਐਚ. ਡੀ. ਕਰ ਰਿਹਾ ਰੱਘੂ ਮਹਾਜਨ ਸ਼ਾਮਲ ਹੈ। ਰੱਘੂ ਆਈ. ਆਈ. ਟੀ. ਦਾ ਟਾਪਰ ਰਿਹਾ ਹੈ। ਇਸੇ ਤਰ੍ਹਾਂ ਫਰ ਵਰਿੰਦਰਾ ਵੀ ਟੀਮ ਦਾ ਮੈਂਬਰ ਹੈ। ਵਰਿੰਦਰਾ ਕੈਂਬਰੇਜ਼ ਯੂਨੀਵਰਸਿਟੀ ਤੋਂ ਪੜ੍ਹਿਆ ਹੈ। ਗੁਰਵਿੰਦਰ ਸਿੰਘ ਵੈਰਿੰਗ ਨੇ ਐਕਸਫੋਰਡ ਤੋਂ ਐਮ. ਬੀ. ਏ. ਕੀਤੀ ਹੈ। ਅਰੁਨ ਖੰਨਾ ਵੀ ਕੰਪਿਊਟਰ ਹਾਰਡਵੇਅਰ ਦਾ ਮਾਹਿਰ ਹੈ। ਇਹ ਅਜਿਹੇ ਨੀਤੀਘਾੜੇ ਹਨ ਜੋ ਪੰਜਾਬ ਵਿਚ ਇਮਾਨਦਾਰ ਸਿਆਸੀ ਬਦਲਾਅ ਲਿਆਉਣ ਦੇ ਇਰਾਦੇ ਨਾਲ ਕੰਮ ਕਰ ਰਹੇ ਹਨ। ਦਿੱਲੀ ਦੇ ਮਾਡਲ ਨੂੰ ਪੰਜਾਬ ਵਿਚ ਲਾਗੂ ਕਰਨ ਲਈ ਸੰਜੇ ਸਿੰਘ ਨਾਲ ਅਸ਼ੀਸ਼ ਖੇਤਾਨ ਅਤੇ ਦੁਰਮੇਸ਼ ਪਾਠਕ ਵਰਗੇ ਅਨੇਕਾਂ ਲੋਕ ਲੱਗੇ ਹਨ। ਪਰਟੀ ਦੀ ਨਵੀਂ ਬਣੀ 30 ਮੈਂਬਰੀ ਕਾਰਜਕਾਰਨੀ ਵਿਚ ਪੰਜਾਬ ਦੀ ਚੰਗੀ ਹਿੱਸੇਦਾਰੀ ਹੈ। ਪਾਰਲੀਮੈਂਟ ਚੋਣਾਂ ਵਿਚ ਪੰਜਾਬ ਵਿਚੋਂ ਪਾਰਟੀ 24 ਫੀਸਦੀ ਵੋਟਾਂ ਲੈ ਗਈ ਸੀ। ਇਸੇ ਗੱਲ ਤੋਂ ਪ੍ਰੇਰਿਤ ਹੋ ਕੇ ਪਾਰਟੀ ਪੂਰੇ ਉਤਸ਼ਾਹ ਨਾਲ ਪੰਜਾਬ ਵਿਚ ਲੱਗੀ ਹੋਈ ਹੈ। ਆਪ ਦੀ ਲੀਡਰਸ਼ਿਪ ਚੰਗੀ ਤਰ੍ਹਾਂ ਜਾਣਦੀ ਹੈ ਕਿ ਪੰਜਾਬ ਦੇ ਲੋਕ ਤਬਦੀਲੀ ਚਾਹੁੰਦੇ ਹਨ। ਆਪ ਨੂੰ ਇਹ ਵੀ ਪਤਾ ਹੈ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਦੁਖੀ ਹਨ। ਇੱਥੋਂ ਤੱਕ ਕਿ ਅਕਾਲੀ ਦਲ ਦੇ ਵਰਕਰ ਅਤੇ ਹਮਦਰਦ ਵੀ ਵੱਡੀ ਗਿਣਤੀ ਵਿਚ ਨਰਾਜ਼ ਹਨ। ਕੋਈ ਨਰਾਜ਼ ਅਕਾਲੀ ਕਾਂਗਰਸ ਨੁੰ ਵੋਟ ਨਹੀਂ ਪਾ ਸਕਦਾ। 84 ਦੇ ਜ਼ਖਮ ਅਜੇ ਸਿੱਖਾਂ ਨੂੰ ਭੁੱਲੇ ਨਹੀਂ। ਸੋ ਅਜਿਹੇ ਨਰਾਜ਼ ਸਿੱਖ ਆਪ ਵੱਲ ਆ ਸਕਦੇ ਹਨ। ਦੂਜੇ ਨਰਾਜ਼ ਕਾਂਗਰਸੀ ਵੀ ਅਕਾਲੀਆਂ ਨੂੰ ਵੋਟ ਪਾਉਂਦੇ, ਉਹ ਵੀ ਆਪ ਦੀ ਝੋਲੀ ਵਿਚ ਜਾ ਸਕਦੇ ਹਨ।
ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਵਰਗੇ ਲੀਡਰਾਂ ਦਾ ਵਿਦਰੋਹੀ ਅੰਦਾਜ਼ ਪੰਜਾਬੀਆਂ ਨੂੰ ਪਸੰਦ ਹੈ। ਜਿਸ ਢੰਗ ਨਾਲ ਆਪ ਦੇ ਲੀਡਰ ਡਰੱਗ ਮਾਫੀਆ, ਲੈਂਡ ਮਾਫੀਆ, ਰੇਤ ਮਾਫੀਆ ਅਤੇ ਕੇਬਲ ਮਾਫੀਆ ਦੇ ਖਿਲਾਫ ਬੋਲਦੇ ਹਨ, ਉਹ ਢੰਗ ਆਮ ਪੰਜਾਬੀ ਨੂੰ ਕਾਇਲ ਕਰ ਜਾਂਦਾ ਹੈ। ਆਪ ਕੋਲ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕਰਨ ਲਈ ਸੈਂਕੜੇ ਵਲੰਟੀਅਰ ਹਨ, ਜੋ ਨਾ ਤਾਂ ਕਾਂਗਰਸ ਕੋਲ ਹਨ ਅਤੇ ਨਾ ਹੀ ਅਕਾਲੀਆਂ ਕੋਲ। ਇਸੇ ਸੋਸ਼ਲ ਮੀਡੀਆ ਕਾਰਨ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਆਪਣੇ ਨਾਲ ਜੋੜਨ ਵਿਚ ਕਾਮਯਾਬ ਹੋ ਰਹੀ ਹੈ ਆਮ ਆਦਮੀ ਪਾਰਟੀ। ਸਿਆਸੀ ਮਾਹਿਰ ਇਹ ਵੀ ਕਹਿ ਰਹੇ ਹਨ ਕਿ ਹਰਿਆਣਾ ਵਾਂਗ ਮੁੱਖ ਮੰਤਰੀ ਦਾ ਨਾਮ ਚੋਣਾਂ ਤੋਂ ਪਹਿਲਾਂ ਨਾ ਐਲਾਨਣ ਦਾ ਫਾਇਦਾ ਵੀ ਹੋ ਸਕਦਾ ਹੈ। ਇਉਂ ਸਾਰੇ ਵੱਡੇ ਲੀਡਰ ਪੂਰੇ ਉਤਸ਼ਾਹ ਨਾਲ ਚੋਣ ਪ੍ਰਚਾਰ ਵਿਚ ਲੱਗੇ ਰਹਿਣਗੇ। ਮੁੱਖ ਮੰਤਰੀ ਦੇ ਨਾਮ ਨੂੰ ਐਲਾਨਣ ਤੋਂ ਬਾਅਦ ਕੁਝ ਕੁ ਚਾਹਵਾਨਾਂ ਦਾ ਉਤਸ਼ਾਹ ਮੱਠਾ ਪੈ ਸਕਦਾ ਹੈ। ਇਸੇ ਤਰ੍ਹਾਂ ਦੀ ਜੁਗਤ ਨੂੰ ਪਾਰਟੀ ਬਾਕੀ ਹਲਕਿਆਂ ਵਿਚ ਵੀ ਅਜਮਾਉਣਾ ਚਾਹੁੰਦੀ ਹੈ। ਪਾਰਟੀ ਆਪਣੇ ਉਮੀਦਵਾਰ ਐਲਾਨਣ ਤੋਂ ਪਹਿਲਾਂ ਪੂਰਾ ਮਾਹੌਲ ਆਪ ਪੱਖੀ ਬਣਾਉਣਾ ਚਾਹੇਗੀ। ਫਿਰ ਟਿਕਟ ਨਾ ਮਿਲਣ ਦੀ ਸਰਤ ਵਿਚ ਲੋਕ ਬਗਾਵਤ ਨਹੀਂ ਕਰ ਸਕਣਗੇ। ਪਾਰਟੀ ਹੁਣ ਵੱਡੇ ਨਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋਂ ਝਿਜਕ ਰਹੀ ਹੈ ਤਾਂ ਕਿ ਆਪ ਵਰਕਰ ਦਾ ਉਤਸ਼ਾਹ ਮੱਠਾ ਨਾ ਪਵੇ। ਪੰਜਾਬ ਡਾਇਲਾਗ ਪ੍ਰੋਗਰਾਮ ਅਧੀਨ ਆਮ ਆਦਮੀ ਪਾਰਟੀ ਕਿਸਾਨਾਂ, ਨੌਜਵਾਨਾਂ, ਵਪਾਰੀਆਂ ਅਤੇ ਸਮਾਜ ਦੇ ਵਰਗ ਦੇ ਲੋਕਾਂ ਨਾਲ ਸੰਵਾਦ ਰਚਨ ਮੈਨੀਫੈਸਟੋ ਤਿਆਰ ਕਰ ਰਹੀ ਹੈ। ਪਾਰਟੀ ਨੇ ਬੂਥ ਪੱਧਰ ਤੱਕ ਆਪਣੇ ਆਪ ਨੂੰ ਸੰਗਠਿਤ ਕਰ ਲਿਆ ਹੈ। ਪਾਰਟੀ ਦਲਿਤ ਵੋਟ ‘ਤੇ ਵੀ ਨਜ਼ਰ ਰੱਖ ਰਹੀ ਹੈ। ਗੱਲ ਕੀ ਆਮ ਆਦਮੀ ਪਾਰਟੀ ਪੰਜਾਬ ਅਸੈਂਬਲੀ ਜਿੱਤਣ ਲਈ ਪੂਰੀ ਤਰ੍ਹਾਂ ਕਮਰਕੱਸੇ ਬੰਨ੍ਹੀ ਬੈਠੀ ਹੈ।
ਆਮ ਆਦਮੀ ਪਾਰਟੀ ਦੀਆਂ ਚੋਣਾਂ ਲੜਨ ਦੀਆਂ ਜੁਗਤਾਂ ਅਤੇ ਪੈਂਤੜਿਆਂ ਨੇ ਵਿਰੋਧੀ ਪਾਰਟੀਆਂ ਨੂੰ ਆਪਣੀਆਂ ਨੀਤੀਆਂ ਬਦਲਣ ਲਈ ਮਜਬੂਰ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਦਾ ਵੋਟਰ ਖੁਦ ਮੈਨੀਫੈਸਟੋ ਤਿਆਰ ਕਰਨ ਵਿਚ ਯੋਗਦਾਨ ਦੇਵੇਗਾ। ਇਉਂ ਪੰਜਾਬ ਦੇ ਵੋਟਰ ਹੋਰ ਚੇਤੰਨ ਅਤੇ ਜਾਗਰੂਕ ਹੋਣਗੇ। ਇਹੀ ਜਾਗਰੂਕਤਾ ਪੰਜਾਬ ਦੇ ਭਵਿੱਖ ਨੂੰ ਸੁਨਹਿਰਾ ਬਣਾਵੇਗੀ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218