ਭੀੜ ਪ੍ਰਬੰਧਨ ਦੀ ਅਸਫ਼ਲਤਾ ਕਾਰਨ ਵਾਪਰਦੇ ਦੁਖਾਂਤ

ਮੁੰਬਈ ਵਿੱਚ ਐਲਫ਼ਿਨਸਟੋਨ ਰੋਡ ਰੇਲਵੇ ਸਟੇਸ਼ਨ ਅਤੇ ਪਰੇਲ ਸਟੇਸ਼ਨਾਂ ਨੂੰ ਪੈਦਲ ਯਾਤਰੀਆਂ ਲਈ ਜੋੜਨ ਵਾਲੇ ਓਵਰਬ੍ਰਿਜ ਉਤੇ ਭਗਦੜ ਮਚਣ ਨਾਲ 22 ਲੋਕਾਂ ਦੀ ਮੌਤ ਹੋ ਗਈ, 30 ਬੰਦੇ ਜ਼ਖਮੀ ਹੋ ਗਏ। ਭਗਦੜ ਵਿੱਚ ਕਈ ਲੋਕ ਦਮ ਘੁਟਣ ਨਾਲ ਮਰੇ। ਇਹ ਪੁਲ ਉਤੇ ਵਾਪਰੇ ਦੁਖਾਂਤ ਨਾਲ ਪਲਾਂ ਵਿੱਚ ਜਿਉਂਦੇ ਜਾਗਦੇ ਇਨਸਾਨ ਲਾਸ਼ਾਂ ਦੇ ਢੇਰ ਵਿੱਚ ਤਬਦੀਲ ਹੋ ਗਏ। ਇਹ ਪੁਲ 45 ਸਾਲ ਪੁਰਾਣਾ ਹੈ। ਜਦੋਂ ਇਹ ਪੁਲ ਬਣਿਆ ਸੀ, ਉਹਨਾਂ ਦਿਲਾ ਨਾਲੋਂ ਅੱਜ ਆਬਾਦੀ ਕਈ ਗੁਣਾਂ ਜ਼ਿਆਦਾ ਹੋ ਗਈ ਹੈ। ਮਹਾਂਨਗਰ ਮੁੰਬਈ ਦੀ ਵੱਸੋਂ ਵਿੱਚ ਵਾਧਾ ਤੇਜ਼ੀ ਨਾਲ ਹੋ ਰਿਹਾ ਹੈ। ਪੁਰਾਣੇ ਬਣੇ ਹੋਏ ਪੁਲ ਅੱਜ ਦੀਆਂ ਲੋੜਾਂ ਦੇ ਮਾਕੂਲ ਨਹੀਂ ਹਨ। ਦੋ ਮਹੱਤਵਪੂਰਨ ਲੋਕਲ ਸਟੇਸ਼ਨਾਂ ਦੇ ਹਜ਼ਾਰਾਂ ਮੁਸਾਫ਼ਰਾਂ ਦੀ ਆਮਦੋ ਰਫ਼ਤ ਲਈ ਇਹ ਕਿਸੇ ਵੀ ਪੱਖੋਂ ਠੀਕ ਨਹੀਂ ਰਿਹਾ। ਇਸ ਗੱਲ ਦਾ ਆਭਾਸ ਮਹਿਕਮੇ ਨੂੰ ਸੀ। ਇਸ ਲਈ ਇਸਦੀ ਥਾਂ ਨਵਾਂ ਪੁਲ ਬਣਾਉਣ ਨੂੰ ਮਨਜੂਰੀ ਮਿਲੀ ਹੋਈ ਸੀ। ਨਵੇਂ ਪੁਲ ਨੂੰ ਬਣਾਉਣ ਦੀ ਪ੍ਰਕਿਰਿਆ ਤਾਂ ਆਪਣੀ ਚਾਲੇ ਚੱਲ ਰਹੀ ਸੀ ਅਤੇ ਉਧਰ ਹਾਦਸਾ ਵਾਪਰ ਗਿਆ। ਰੇਲਵੇ ਅਤੇ ਮਹਾਂਰਾਸ਼ਟਰ ਸਰਕਾਰ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਮੁਆਵਜਾ ਅਜਿਹੇ ਹਾਦਸਿਆਂ ਦਾ ਹੱਲ ਨਹੀਂ ਹੈ। ਜ਼ਰੂਰਤ ਤਾਂ ਵਿਵਸਥਾ ਵਿੱਚ ਸੁਧਾਰ ਲਿਆ ਕੇ ਹਾਦਸੇ ਰੋਕਣ ਦੀ ਹੈ।
ਮੁੰਬਈ ਦੇ ਇਹ ਪੁਲ ਦੁਖਾਂਤ ਤੋਂ ਤਾਂ ਇਹੀ ਜਾਹਿਰ ਹੁੰਦਾ ਹੈ ਕਿ ਸਾਡੇ ਦੇਸ਼ ਵਿੱਚ ਭੀੜ ਪ੍ਰਬ ਦਾ ਹਾਲ ਬਹੁਤ ਬੁਰਾ ਹੈ। ਦੇਸ਼ ਵਿੱਚ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਵਾਪਰੇ ਹਾਦਸਿਆਂ ਤੋਂ ਨਾ ਤਾਂ ਸਰਕਾਰਾਂ ਨੇ ਕੋਈ ਸਬਕ ਸਿੱਖਿਆ ਹੈ ਅਤੇ ਨਾ ਹੀ ਆਮ ਜਨਤਾ ਨੇ। ਭੀੜ ਪ੍ਰਬੰਧਨ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਨਾਲ ਅਜਿਹੇ ਹਾਦਸੇ ਸਹਿਜੇ ਹੀ ਟਾਲੇ ਜਾ ਸਕਦੇ ਹਨ। ਦੁੱਖ ਇਸ ਗੱਲ ਦਾ ਹੈ ਕਿ ਸਾਡੇ ਦੇਸ਼ ਵਿੱਚ ਅਜਿਹੇ ਹਾਦਸਿਆਂ ਦਾ ਵਾਪਰਨਾ ਆਮ ਜਿਹੀ ਗੱਲ ਬਣਦੀ ਜਾ ਰਹੀ ਹੈ।
ਪਿਛਲੇ ਸਾਲ ਉਤਰ ਪ੍ਰਦੇਸ਼ ਦੇ ਸ਼ਹਿਰ ਵਾਰਾਨਸੀ ਵਿੱਚ ਸ਼ਾਕਾਹਾਰੀ, ਸਦਾਚਾਰ ਅਤੇ ਸ਼ਰਾਬਬੰਦੀ ਦੇ ਪ੍ਰਚਾਰ ਹਿਤ ਜੈ ਗੁਰਦੇਵ ਧਰਮ ਪ੍ਰਚਾਰਕ ਸੰਸਥਾ ਵੱਲੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਮਚੀ ਭਗਦੜ ਵਿੱਚ 15 ਔਰਤਾਂ ਸਮੇਤ 25 ਲੋਕਾਂ ਦੀ ਮੌਤ ਹੋਈ ਸੀ ਅਤੇ 100 ਤੋਂ ਵੱਧ ਜ਼ਖਮੀ ਹੋਏ ਸਨ। 2015 ਵਿੱਚ ਆਂਧਰਾ ਪ੍ਰਦੇਸ਼ ਦੇ ਰਾਜਮੁੰਦਰੀ ਵਿੱਚ ਪੁਸ਼ਕਰ ਮੇਲੇ ਵਿੱਚ ਇਸ ਤਰ੍ਹਾਂ ਦੀ ਭਗਦੜ ਵਿੱਚ 27 ਸ਼ਰਧਾਲੂਆਂ ਦੀ ਮੌਤ ਹੋਈ ਸੀ ਅ ਤੇ 70 ਸ਼ਰਧਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ਵਿੱਚ 23 ਔਰਤਾਂ ਸਨ। ਇਸ ਮੇਲੇ ਦਾ ਪ੍ਰਬੰਧ ਕਰਨ ਲੲਾੀਂ 18000 ਪੁਲਿਸ ਕਰਮੀ ਡਿਊਟੀ ਤੇ ਹਾਜਰ ਸਨ ਅਤੇ ਫ਼ਿਰ ਵੀ ਹਾਦਸਾ ਵਾਪਰ ਗਿਆ। ਪਿਛਲੇ ਸਾਲ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਦੁਸ਼ਹਿਰੇ ਵਾਲੇ ਦਿਨ ਗਾਂਧੀ ਮੈਦਾਨ ਵਿੱਚ ਰਾਵਣ ਦਹਿਨ ਵੇਖਣ ਆਏ ਲੋਕਾਂ ਵਿੱਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਲੋਕਾਂ ਵਿੱਚ ਬਿਜਲੀ ਦੀ ਤਾਰ ਟੁੱਟਣ ਦੀ ਅਫ਼ਵਾਹ ਫ਼ੈਲ ਗਈ। ਇਸ ਹਾਦਸੇ ਵਿੱਚ 33 ਮੌਤਾਂ ਹੋਈਆਂ ਸਨ ਅਤੇ 100 ਜ਼ਖਮੀ ਹੋਏ ਸਨ। ਪੰਜ ਲੱਖ ਲੋਕਾਂ ਦੇ ਇਕੱਠ ਲਈ ਸਿਰਫ਼ ਇਕੋ ਗੇਟ ਖੋਲ੍ਹਿਆ ਗਿਆ ਸੀ। ਹਾਦਸੇ ਵਿੱਚ ਬੱਚੇ ਅਤੇ ਔਰਤਾਂ ਲੋਕਾਂ ਦੇ ਪੈਰਾਂ ਥੱਲੇ ਕੁਚਲੀਆਂ ਗਈਆਂ ਅਤੇ ਗਾਂਧੀ ਮੈਦਾਨ ਲਾਸ਼ਾਂ ਦੇ ਢੇਰ ਵਿੱਚ ਬਦਲ ਗਿਆ ਸੀ।
ਅਜਿਹੇ ਹਾਦਸਿਆਂ ਦੇ ਅੰਕੜੇ ਬੜੇ ਦਿਲ ਦਹਿਲਾਉਣ ਵਾਲੇ ਹਨ। 19 ਫ਼ਰਵਰੀ 2013 ਨੂੰ ਇਲਾਹਾਬਾਦ ਦੇ ਕੁੰਭ ਦੇ ਮੇਲੇ ਵਿੱਚ 36 ਵਿਅਕਤੀ ਮਰੇ ਸਲ। 30 ਸਤੰਬਰ 2008 ਵਿੱਚ ਜੋਧਪੁਰ ਦੇ ਚਮੁੰਡਾਦੇਵੀ ਮੰਦਰ ਵਿੱਚ ਹੋਏ ਵੱਡੇ ਹਾਦਸੇ ਨੇ 210 ਲੋਕਾਂ ਦੀ ਜਾਨ ਲਈ ਸੀ। 2006 ਵਿੱਚ ਸਿੰਧ ਨਦੀ ਵਿੱਚ 50 ਯਾਤਰੀ ਡੁੱਬ ਕੇ ਮਾਰੇ ਗਏ ਸਨ। 26 ਜਨਵਰੀ 2005 ਦਾ ਵੱਡਾ ਦੁਖਾਂਤ ਵਾਲਾ ਦਿਨ ਸੀ। ਇਸ ਦਿਨ ਮਹਾਰਾਸ਼ਟਰ ਦੇ ਸਿਤਾਰਾ ਜ਼ਿਲ੍ਹੇ ਦੇ ਮੰਧੇਰੀ ਮੰਦਰ ਵਿੱਚ ਮਚੀ ਭਗਦੜ ਦੌਰਾਨ 350 ਲੋਕ ਜਾਨ ਤੋਂ ਹੱਥ ਧੋ ਬੈਠੇ ਸਨ। 3 ਅਗਸਤ 2008 ਨੂੰ ਨੈਣਾ ਦੇਵੀ ਵਿਖੇ ਮੱਚੀ ਭਗਦੜ ਵਿੱਚ 162 ਲੋਕਾਂ ਦੀ ਮੌਤ ਹੋਈ ਸੀ। ਇਹਨਾਂ ਵਿੱਚੋਂ 104 ਵਿਅਕਤੀ ਪੰਜਾਬ ਨਾਲ ਸਬੰਧਤ ਸਨ। 14 ਜਨਵਰੀ 2011 ਨੂੰ ਕੇਰਲ ਦੇ ਸਬਰਮਾਲੀ ਮੰਦਰ ਦੀ ਭਗਦੜ ਦੌਰਾਨ 106 ਸ਼ਰਧਾਲੂ ਮਾਰੇ ਗਏ ਸਨ। ਨਵੰਬਰ 2012 ਵਿੱਚ ਬਿਹਾਰ ਵਿਖੇ ਛੱਟ ਪੂਜਾ ਦੌਰਾਨ ਬਾਂਸ ਦਾ ਬਣਿਆ ਪੁਲ ਟੁੱਟਿਆ ਸੀ ਅਤੇ 20 ਸ਼ਰਧਾਲੂ ਗੰਗਾ ਵਿੱਚ ਰੁੜ੍ਹ ਗਏ ਸਨ।
ਉਕਤ ਅੰਕੜੇ ਤਾਂ ਸਿਰਫ਼ ਇਹ ਦਰਸਾਉਣ ਲਈ ਹਨ ਕਿ ਦੇਸ਼ ਵਿੱਚ ਅਜਿਹੇ ਹਾਦਸੇ ਵਾਰ ਵਾਰ ਵਾਪਰ ਰਹੇ ਹਨ ਅਤੇ ਸਰਕਾਾਂ ਦੀ ਪਹੁੰਚ ਨਾ ਤਾਂ ਭਵਿੱਖਮਈ ਅਤੇ ਨਾ ਹੀ ਗੰਭੀਰਤਾ ਵਾਲੀ ਹੈ। ਜੇ ਸਰਕਾਰਾਂ ਗੰਭੀਰ ਹੁੰਦੀਆਂ ਤਾਂ ਅਜਿਹੇ ਹਾਦਸੇ ਵਾਰ ਵਾਰ ਨਾ ਵਾਪਰਦੇ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਭੀੜ ਪ੍ਰਬੰਧਨ ਬਾਰੇ ਵਿਸ਼ੇਸ਼ ਸਿਖਲਾਈ ਦੇ ਕੇ ਪ੍ਰਬੰਧਕਾਂ ਨੂੰ ਅਜਿਹੇ ਮੌਕੇ ਪ੍ਰਬੰਧ ਦੇਖਣ ਲਈ ਭੇਜਣਾ ਚਾਹੀਦਾ ਹੈ। ਜਨਤਕ ਥਾਵਾਂ ਦੇ ਪ੍ਰਬੰਧ ਲਈ ਪੁਲਿਸ ਕਰਮੀਆਂ ਨੂੰ ਵੀ ਵਿਸ਼ੇਸ਼ ਸਿਖਲਾਈ ਦੇਣ ਦੀ ਲੋੜ ਹੈ। ਸਭ ਕੁਝ ਸਰਕਾਰਾਂ ‘ਤੇ ਛੱਡਣ ਦੀ ਬਜਾਏ ਲੋਕਾਂ ਨੂੰ ਵੀ ਸਿੱਖਿਅਕ ਕਰਨ ਦੀ ਜ਼ਰੂਰਤ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਪੁਰਜ਼ਬਤ ਢੰਗ ਨਾਲ ਵਿੱਚਰਨ ਅਤੇ ਧੱਕਾ-ਮੁੱਕੀ ਅਤੇ ਆਪਾਧਾਪੀ ਤੋਂ ਬਚਣ। ਇਉਂ ਸਰਕਾਰਾਂ ਅਤੇ ਲੋਕ ਦੋਵੇਂ ਰਲ ਕੇ ਅਜਿਹੇ ਦੁਖਾਂਤ ਵਾਪਰਨ ਤੋਂ ਰੋਕਣ ਲਈ ਸੁਚੇਤ ਯਤਨ ਕਰਨ।

ਸਾਫ਼ਗੋਈ ਸੇ ਕਯਾ ਲਿਯਾ ਹਮਨੇ
ਇਕ ਰਾਜੇ ਨੇ ਮਸ਼ਹੂਰ ਕਲਾਕਾਰਾਂ ਨੂੰ ਆਪਣਾ ਚਿੱਤਰ ਬਣਾਉਣ ਲਈ ਸੱਦਿਆ। ਜਿਹੜਾ ਵੀ ਕਲਾਕਾਰ ਵਧੀਆ ਚਿੱਤਰ ਬਣਾ ਕੇ ਰਾਜੇ ਨੂੰ ਖੁਸ਼ ਕਰਨ ਵਿੱਚ ਕਾਮਯਾਬ ਹੋ ਜਾਂਦਾ, ਉਸ ਨੂੰ ਵੱਡਾ ਇਨਾਮ ਦੇਣ ਦਾ ਐਲਾਨ ਹੋ ਚੁੱਕਾ ਸੀ। ਰਾਜ ਵਿੱਚ ਸਾਰੇ ਕਲਾਕਾਰ ਵੱਡਾ ਇਨਾਮ ਪਾਉਣ ਦੇ ਇਛੁੱਕ ਸਨ ਪਰ ਇੱਥੇ ਇਕ ਹੋਰ ਸਮੱਸਿਆ ਸੀ ਕਿ ਰਾਜੇ ਦੀ ਇਕੋ ਅੱਖ ਸੀ। ਕਲਾਕਾਰਾਂ ਅੱਗੇ ਸ਼ਰਤ ਸੀ ਕਿ ਰਾਜੇ ਦੀ ਸੂਰਤ ਹੂਬਹੂ ਚਿੱਤਰ ਵਿੱਚੋਂ ਨਜ਼ਰ ਆਉਣੀ ਚਾਹੀਦੀ ਹੈ। ਸੋ, ਅਜਿਹੇ ਹਾਲਾਤ ਵਿੱਚ ਤਿੰਨ ਕਲਾਕਾਰ ਮੈਦਾਨ ‘ਚ ਨਿੱਤਰੇ।
ਪਹਿਲੇ ਕਲਾਕਾਰ ਨੇ ਸੋਚਿਆ, ”ਜੇ ਮੈਂ ਇਕ ਅੱਖ ਵਾਲੀ ਪੇਂਟਿੰਗ ਬਣਾਵਾਂਗਾ ਤਾਂ ਰਾਜਾ ਗੁੱਸੇ ਹੋ ਜਾਵੇਗਾ।” ਇਸੇ ਲਈ ਉਸਨੇ ਆਪਣੇ ਚਿੱਤਰ ਵਿੱਚ ਰਾਜੇ ਦੀਆਂ ਦੋਵੇਂ ਅੱਖਾਂ ਬਣਾ ਦਿੱਤੀਆਂ। ਦੂਜੇ ਕਲਾਕਾਰ ਨੇ ਸੋਚਿਆ ਕਿ ਰਾਜੇ ਨੂੰ ਸਚਾਈ ਪਸੰਦ ਹੈ ਅਤੇ ਚਿੱਤਰ ਵਿੱਚੋਂ ਸਚਾਈ ਝਲਕਣੀ ਚਾਹੀਦੀ ਹੈ। ਸੋ ਉਸਨੇ ਯਥਾਰਥ ਦੇ ਨੇੜੇ ਜਾ ਕੇ ਰਾਜੇ ਦੀ ਇਕੋ ਅੱਖ ਬਣਾਈ। ਇਹ ਦੋਵੇਂ ਕਲਾਕਾਰਾਂ ਦੀਆਂ ਕ੍ਰਿਤਾਂ ਰਾਜੇ ਨੂੰ ਪਸੰਦ ਨਹੀਂ ਆੲਆਂ ਅਤੇ ਉਸਨੇ ਦੋਵੇਂ ਅਪ੍ਰਵਾਨ ਕਰ ਦਿੱਤੀਆਂ।
ਤੀਜਾ ਕਲਾਕਾਰ ਕਾਫ਼ੀ ਤੇਜ ਅਤੇ ਸਿਰਜਣਾਤਮਕ ਸੀ। ਉਸਨੇ ਆਪਣੀ ਬੁੱਧੀ ਦਾ ਕਮਾਲ ਵਿਖਾਉਂਦੇ ਹੋਏ ਆਪਣੇ ਚਿੱਤਰ ਵਿੱਚ ਰਾਜੇ ਨੂੰ ਇਕ ਤੀਰ ਆਪਣੀ ਕਮਾਨ ‘ਚ ਪਾਉਂਦਿਆਂ ਵਿਖਾਇਆ ਅਤੇ ਨਿਸ਼ਾਨਾ ਵਿੰਨ੍ਹਣ ਲਈ ਰਾਜੇ ਦੀ ਇਕ ਅੱਖ (ਜੋ ਅਸਲ ਵਿੱਚ ਖਰਾਬ ਸੀ) ਬੰਦ ਵਿਖਾਈ ਗਈ ਸੀ।ਤਿੰਨੇ ਹੀ ਚਿੱਤਰ ਬਹੁਤ ਸੋਹਣੇ ਸਨ ਪਰ ਇਨਾਮ ਤੀਜੇ ਕਲਾਕਾਰ ਨੂੰ ਹੀ ਮਿਲਿਆ ਕਿਉਂਕਿ ਉਸਨੇ ਕੌੜੇ-ਸੱਚ ਨੂੰ ਵੀ ਸੁਖਾਵਾਂ ਬਣਾ ਕੇ ਪੇਸ਼ ਕੀਤਾ ਸੀ। ਉਕਤ ਕਹਾਣੀ ਇਕ ਵੱਡਾ ਸੂਤਰ ਸਮਝਾ ਰਹੀ ਹੈ ਕਿ ਸੱਚ ਨੂੰ ਪੇਸ਼ ਕਰਨਾ ਵੀ ਇਕ ਕਲਾ ਹੀ ਹੈ। ਜ਼ਿੰਦਗੀ ਵਿੱਚ ਸਫ਼ਲਤਾ ਲਈ ਇਸ ਕਲਾ ਵਿੱਚ ਮਾਹਿਰ ਹੋਣਾ ਵੀ ਜ਼ਰੂਰੀ ਹੈ। ਇਸ ਦੁਨੀਆਂ ਵਿੱਚ ਬੜਾ ਕੁਝ ਅਜਿਹਾ ਵਾਪਰ ਰਿਹਾ ਹੈ ਜੋ ਗਲਤ ਹੈ, ਝੂਠ ਹੈ, ਅੱਨਿਆ ਦਾ ਪੱਖ ਪੂਰਨ ਵਾਲਾ ਹੁੰਦਾ ਹੈ। ਅਜਿਹੇ ਸਮੇਂ ਸੱਚ ਨਾਲ ਖੜਨਾ ਜ਼ਰੂਰੀ ਹੁੰਦਾ ਹੈ ਅਤੇ ਅੱਨਿਆ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਵੀ ਜ਼ਰੂਰੀ ਹੁੰਦੀ ਹੈ। ਅਜਿਹਾ ਸੱਚ ਕਿਵੇਂ ਬੋਲਿਆ ਜਾਵੇ, ਕਿਵੇਂ ਲਿਖਿਆ ਜਾਵੇ ਅਤੇ ਨਿਆਂ ਦੇ ਹੱਕ ਵਿੱਚ ਬੋਲਣ ਲਈ ਜਿੱਥੇ ਹੌਸਲੇ ਅਤੇ ਹਿੰਮਤ ਦੀ ਲੋੜ ਹੈ, ਉਥੇ ਹੱਕ-ਸੱਚ ਪੇਸ਼ ਕਰਨ ਦੀ ਕਲਾ ਵੀ ਅਉਣੀ ਚਾਹੀਦੀ ਹੈ। ਖਾਸ ਤੌਰ ‘ਤੇ ਇਹ ਕਲਾ ਦਾ ਪ੍ਰਗਟਾਉਣਾ ਉਦੋਂ ਜ਼ਰੂਰੀ ਹੈ ਜਦੋਂ ਸਾਹਮਣੇ ਵਾਲਾ ਤੁਹਾਡਾ ਆਪਣਾ ਕਰੀਬੀ ਹੋਵੇ, ਤੁਹਾਡਾ ਰਿਸ਼ਤੇਦਾਰ ਹੋਵੇ, ਪਿਓ ਹੋਵੇ, ਭਰਾ ਹੋਵੇ, ਜਿਸ ਨਾਲ ਤੁਸੀਂ ਰਿਸ਼ਤਾ ਵਿਗਾੜਨਾ ਵੀ ਨਾ ਚਾਹੁੰਦੇ ਹੋਵੋ ਅਤੇ ਸੱਚ ਕਹਿਣਾ ਵੀ ਜਰੂਰੀ ਹੋਵੇ। ਸ਼ਖਸੀਅਤ ਵਿੱਚ ਸਾਫ਼ਗੋਈ ਨਾਲ ਗੱਲ ਕਰਨ ਦਾ ਗੁਰ ਤਾਂ ਹੋਣਾ ਚਾਹੀਦਾ ਹੈ ਪਰ ਸਭ ਨਾਲ ਦੁਸ਼ਮਣੀ ਮੁੱਲ ਲੈਣੀ ਵੀ ਜ਼ਰੂਰੀ ਨਹੀਂ। ਸ਼ਾਇਰ ਜਿਗਰ ਜਲੰਧਰੀ ਵੀ ਇਹੀ ਕਹਿ ਰਿਹਾ ਹੈ:
ਸਾਫ਼ਗੋਈ ਸੇ ਕਯਾ ਲਿਯਾ ਹਮਨੇ
ਸਬਕੋ ਦੁਸ਼ਮਨ ਬਨਾ ਲਿਯਾ ਹਮਨੇ
ਪਾਤਰ ਸਾਹਿਬ ਵੀ ਤਾਂ ਇਹੀ ਕਹਿ ਰਹੇ ਹਨ ਕਿ ਸੱਚ ਬੋਲ ਪਰ ਚਾਰ ਕੁ ਬੰਦੇ ਤਾਂ ਛੱਡ ਲੈ ਮੋਢਾ ਦੇਣ ਲਈ। ਮੈਂ ਵੀ ਆਪਣੀਆਂ ਲਿਖਤਾਂ ਨਾਲ ਬਹੁਤ ਸਾਰੇ ਲੋਕਾਂ ਦੀ ਦੁਸ਼ਮਣੀ ਸਹੇੜ ਲਈ ਹੈ ਪਰ ਜਦੋਂ ਵੀ ਲਿਖਣ ਬੈਠੀਦਾ ਹੈ ਤਾਂ ਕਲਮ ਸੱਚ ਦੇ ਬੋਲ ਹੀ ਲਿਖਦੀ ਹੈ। ਇੱਥੇ ਮੈਂ ਸੱਚ ਬੋਲਣ ਦੇ ਖਿਲਾਫ਼ ਨਹੀਂ ਲਿਖ ਰਿਹਾ ਸਗੋਂ ਮੈਂ ਤਾਂ ਹੱਕ-ਸੱਚ ਦੇ ਨਾਲ ਖੜ੍ਹਨ ਦਾ ਹੋਕਾ ਦਿੰਦਾ ਰਹਿੰਦਾ ਹਾਂ। ਮੈਂ ਤਾਂ ਸਾਫ਼ਗੋਈ ਦੀ ਕਲਾ ਸਿੱਖਣ ਦੀ ਗੱਲ ਕਰ ਰਿਹਾ ਹਾਂ। ਖਾਸ ਤੌਰ ‘ਤੇ ਆਪਣੇ ਰਿਸ਼ਤਿਆਂ ਨੂੰ ਬਚਾ ਕੇ ਸੱਚ ਕਹਿਣ ਦੀ ਕਲਾ ਦੀ ਗੱਲ ਮੈਂ ਕਰ ਰਿਹਾ ਹਾਂ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਆਪਣੀ ਸ਼ਖਸੀਅਤ ਵਿੱਚ ਸੱਚ ਕਹਿਣ ਦੀ ਜ਼ੁਰਅਤ ਵਾਲਾ ਗੁਣ ਵੀ ਭਰੋ ਅਤੇ ਉਸ ਸੱਚ ਨੂੰ ਪ੍ਰਗਟਾਉਣ ਦੀ ਕਲਾ ਵੀ ਸਿੱਖੋ ਤਾਂ ਕਿ ਰਿਸ਼ਤੇ ਵੀ ਬਚੇ ਰਹਿਣ ਅਤੇ ਸੱਚ ਵੀ ਕਹਿ ਸਕੋ। ਦੂਜੇ ਪਾਸੇ ਪੱਤਰਕਾਰ ਦੇ ਤੌਰ ‘ਤੇ, ਲਿਖਾਰੀ ਦੇ ਤੌਰ ਤੇ ਅਤੇ ਇਕ ਚੰਗੇ ਮਨੁੱਖ ਦੇ ਤੌਰ ‘ਤੇ ਹਮੇਸ਼ਾ ਸੱਚ ਲਿਖੋ ਅਤੇ ਬੋਲੋ। ਇਸ ਕੰਮ ਲਈ ਵੀ ਵੱਡੇ ਹੌਸਲੇ ਦੀ ਲੋੜ ਹੁੰਦੀ ਹੈ। ਸ਼ਾਇ ਬਸ਼ੀਰ ਬਦਰ ਸੱਚ ਹੀ ਕਹਿੰਦਾ ਹੈ:
ਜੀ ਬਹੁਤ ਚਾਹਤਾ ਹੈ, ਸੱਚ ਬੋਲੇਂ
ਕਯਾ ਕਰੇਂ, ਹੌਸਲਾ ਨਹੀਂ ਹੋਤਾ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218