MISSION (Punjabi)

ਸੰਸਥਾ ਦਾ ਉਦੇਸ਼ (Objectives of the Society)

 

ਸੰਸਥਾ ਦੇ ਟੀਚੇ ਹੇਠ ਲਿਖੇ ਅਨੁਸਾਰ ਹੋਣਗੇ :

 

1 ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਦੀਆਂ ਸਭਿਆਚਾਰਕ, ਸਮਾਜਕ ਅਤੇ ਸਾਹਿਤਕ

ਗਤੀਵਿਧੀਆਂ ਲਈ ਇਸ ਸੁਸਾਇਟੀ ਦਾ ਸਾਂਝਾ ਮੰਚ ਪ੍ਰਦਾਨ ਕਰਕੇ ਪੰਜਾਬੀਅਤ ਦੀ ਭਾਵਨਾ ਨੂੰ ਫੈਲਾਉਣਾ ਅਤੇ ਪ੍ਰਫੁਲਤ ਕਰਨਾ।

2 ਸੈਮੀਨਾਰ, ਕਾਨਫਰੰਸਾਂ ਅਤੇ ਸਭਿਆਚਾਰਕ ਮੇਲਿਆਂ ਰਾਹੀਂ ਸਮੁੱਚੇ ਪੰਜਾਬੀ ਜਗਤ ਦੀਆਂ ਸਮੱਸਿਆਵਾਂ ਤੇ ਖਾਸ ਤੌਰ ‘ਤੇ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਤਲਾਸ਼ਣ ਦਾ ਨਿਗਰ ਯਤਨ ਕਰਨਾ।

3ਪੰਜਾਬ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਸਮਾਜ ਦੇ ਵੱਖੋ-ਵੱਖ ਵਰਗਾਂ ਵਿੱਚ ਰਿਵਾਇਤੀ ਤੇ ਆਧੁਨਿਕ ਲੋਕ ਸੰਪਰਕ ਤੇ ਮੀਡੀਆ ਕਾਰਵਾਈਆਂ ਰਾਹੀਂ ਸਿੱਖਿਆ ਦਾ ਫੈਲਾਅ ਕਰਨਾ।

4 ਸਮੁੱਚੇ ਵਿਸ਼ਵ ਵਿਚਲੇ ਪੰਜਾਬੀਆਂ ਅਤੇ ਹੋਰਾਂ ਵਲੋਂ ਵੱਖ ਵੱਖ ਖੇਤਰਾਂ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਤ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣੀ ਤੇ ਉਤਸ਼ਾਹਤ ਕਰਨਾ।

5 ਸੰਸਥਾ ਦੇ ਬੁਲਾਰੇ ਦੇ ਤੌਰ ਤੇ ਅਖ਼ਬਾਰ ਜਾਂ ਰੇਡੀਓ, ਟੀ.ਵੀ. ਪ੍ਰੋਗਰਾਮ ਆਰੰਭ ਕਰਨ ਸਬੰਧੀ ਉਪਰਾਲੇ ਕਰਨੇ।

6 ਪੰਜਾਬੀ ਸਮਾਜ ਅਤੇ ਸਭਿਆਚਾਰ ਦੀਆਂ ਗਲਤ ਕਦਰਾਂ ਕੀਮਤਾਂ ਜਿਵੇਂ ਮਾਦਾ ਭਰੂਣ ਹੱਤਿਆ, ਦਾਜ ਅਤੇ ਬਾਲ ਮਜ਼ਦੂਰੀ ਆਦਿ ਵਿਰੁੱਧ ਆਵਾਜ਼ ਬੁਲੰਦ ਕਰਨਾ ਅਤੇ ਸਮੇਂ ਦੀ ਲੋੜ ਅਨੁਸਾਰ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਤਲਾਸ਼ਣ ਦੇ ਯਤਨ ਕਰਨੇ।

7 ਸੰਸਥਾ ਵਲੋਂ ਮੀਡੀਆ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਮੀਡੀਆ ਨੂੰ ਪ੍ਰਫੁੱਲਤ ਕਰਨ ਲਈ ਠੋਸ ਉਪਰਾਲੇ ਕਰਨੇ। ਮੀਡੀਆ ਵਿੱਚ ਆਮ ਲੋਕਾਂ ਅਤੇ ਖਾਸ ਕਰ ਪਿੰਡਾਂ ਦੇ ਵਿਕਾਸ ਸਬੰਧੀ ਕਵਰੇਜ ਯਕੀਨੀ ਬਨਾਉਣ ਲਈ ਉਪਰਾਲੇ ਕਰਨੇ। ਇਸ ਦੇ ਨਾਲ ਹੀ ਪੰਜਾਬ ਦੇ ਮੀਡੀਆ ਨੂੰ ਲੋਕ-ਪੱਖੀ ਤੇ ਸਮੇਂ ਦਾ ਹਾਣੀ ਬਣਾਉਣ ਲਈ ਯਤਨ ਕਰਨੇ।

8 ਪੰਜਾਬੀਆਂ ਵਿੱਚ ਪੁਸਤਕ ਸਭਿਆਚਾਰ ਨੂੰ ਵਿਕਸਤ ਕਰਨ ਲਈ ਉਪਰਾਲਿਆਂ ਅਧੀਨ ਕਿਤਾਬਾਂ ਲਿਖਵਾਉਣਾ, ਪ੍ਰਕਾਸ਼ਤ ਕਰਨਾ ਹਰ ਪੱਧਰ ਤੇ ਭਾਸ਼ਨ ਮੁਕਾਬਲੇ ਕਰਵਾਉਣੇ ਤੇ ਸਮਾਜ ਖਾਸ ਵਰਗਾਂ ਵਿੱਚ ਲੋੜ ਅਨੁਸਾਰ ਕੈਂਪ ਆਦਿ ਲਾ ਕੇ ਜਾਗਰੂਕਤਾ ਫੈਲਾਉਣੀ।

9 ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਂ ਵਰਗਾਂ ਵਿੱਚ ਪੰਜਾਬੀਅਤ ਦੀ ਜੋਤ ਜਾਗਦੀ ਰੱਖਣ

ਲਈ ਲੋੜ ਅਨੁਸਾਰ ਸਿੱਖਿਆ ਅਤੇ ਸਿਖਲਾਈ ਸਹੂਲਤਾਂ ਤੇ ਸਲਾਹ ਮਸ਼ਵਰਾ ਸਹੂਲਤਾਂ ਪ੍ਰਦਾਨ ਕਰਨੀਆਂ।

10 ਏਡਜ਼, ਨਸ਼ਿਆਂ ਦੀ ਵਰਤੋਂ ਤੇ ਪ੍ਰਦੂਸ਼ਣ ਵਰਗੀਆਂ ਸਮਾਜਿਕ ਬੀਮਾਰੀਆਂ ਤੋਂ ਨਿਜਾਤ ਦਿਵਾਉਣ ਪ੍ਰਤੀ ‘ਸਾਬਤ ਕਦਮੀਂ’ ਤੁਰਨ ਦੇ ਉਪਰਾਲੇ ਕਰਨੇ। ਲੋਕ ਸਿੱਖਿਆ ਦੇਣ ਤੇ ਜਾਗਰੂਕਤਾ ਫੈਲਾਉਣ ਲਈ ਪ੍ਰਦਰਸ਼ਨੀਆਂ ਤੇ ਵਰਕਸ਼ਾਪਾਂ ਦਾ ਪ੍ਰਬੰਧ ਕਰਨਾ।

11 ਕੌਮੀ, ਕੌਮਾਂਤਰੀ ਤੇ ਕੁਦਰਤੀ ਆਫ਼ਤਾਂ ਜਿਵੇਂ ਕਿ ਹੜ੍ਹ, ਭੂਚਾਲ, ਜੰਗਾਂ, ਦੰਗੇ ਆਦਿ ਦੇ

ਮੌਕਿਆਂ ‘ਤੇ ਲੋੜ ਅਨੁਸਾਰ ਬਚਾਅ ਅਤੇ ਸਹਾਇਤਾ ਕਾਰਵਾਈਆਂ ਚਲਾਉਣਾ।

12 ਸੁਸਾਇਟੀ ਦੇ ਉਕਤ ਟੀਚਿਆਂ ਦੀ ਪ੍ਰਾਪਤੀ ਲਈ ਵੱਖ-ਵੱਖ ਦੇਸ਼ਾਂ ਵਿੱਚ ਇਸ ਦੀਆਂ ਸ਼ਾਖਾਵਾਂ ਦਾ ਗਠਨ ਕਰਨਾ।

ਸੁਸਾਇਟੀ ਦੀ ਹਰ ਤਰ੍ਹਾਂ ਦੀ ਆਮਦਨ (ਕਮਾਈ) ਤੇ ਕੋਈ ਵੀ ਚੱਲ ਜਾਂ ਅਚੱਲ ਜਾਇਦਾਦ ਸਿਰਫ਼ ਤੇ ਸਿਰਫ਼ ਮੈਮੋਰੰਡਮ ਆਫ਼ ਐਸੋਸੀਏਸ਼ਨ ਵਿੱਚ ਦਰਸਾਏ ਗਏ ਉਦੇਸ਼ਾਂ ਦੀ ਪ੍ਰਾਪਤੀ ਲਈ ਹੀ ਵਰਤੇ ਜਾਣਗੇ। ਸੁਸਾਇਟੀ ਦੀਆਂ ਕਾਰਵਾਈਆਂ ਤੋਂ ਹੋਣ ਵਾਲਾ ਕਿਸੇ ਵੀ ਤਰ੍ਹਾਂ ਦਾ ਕੋਈ ਲਾਭ ਸਿੱਧੇ ਜਾਂ ਅਸਿੱਧੇ ਤੋਰ ‘ਤੇ ਸੁਸਾਇਟੀ ਦੇ ਕਿਸੇ ਵੀ ਵਰਤਮਾਨ ਜਾਂ ਰਹਿ ਚੁੱਕੇ ਮੈਂਬਰ ਜਾਂ ਸਬੰਧਤ ਨੂੰ ਨਹੀਂ ਪਹੁੰਚਾਇਆ ਜਾ ਸਕੇਗਾ। ਸੁਸਾਇਟੀ ਦਾ ਕੋਈ ਮੈਂਬਰ ਸੁਸਾਇਟੀ ਦੀ ਜਾਇਦਾਦ ਜਾਂ ਕਿਸੇ ਵੀ ਲਾਭ ਉਤੇ ਦਾਅਵਾ ਨਹੀਂ ਕਰ ਸਕੇਗਾ ਨਾ ਹੀ ਕਿਸੇ ਵੀ ਹੋਰ ਢੰਗ ਨਾਲ, ਮੈਂਬਰ ਹੋਣ ਦੇ ਨਾਤੇ ਕਿਸੇ ਤਰ੍ਹਾਂ ਦੀ ਮਲਕੀਅਤ ਦਾ ਭਾਗੀ ਬਣੇਗਾ।

ਮੈਂਬਰਸ਼ਿਪ

ਸੁਸਾਇਟੀ ਨੇ ਅਪ੍ਰੈਲ, 2004 ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ ਹੁਣ ਤੱਕ ਕਈ ਪੱਧਰਾਂ ‘ਤੇ ਕਈ ਮੈਂਬਰਾਂ ਨਾਲ ਗਤੀਵਿਧੀਆਂ ਚਲਾਈਆਂ ਹਨ ਤੇ ਸੁਸਾਇਟੀ ਦੇ ਚੇਅਰਮੈਨ ਤੇ ਗਵਰਨਿੰਗ ਬਾਡੀ ਦੇ ਹੋਰ ਦੋ ਮੈਂਬਰਾਂ ਦੀ ਸਿਫਾਰਿਸ਼ ਨਾਲ ਫਾਊਂਡਰ ਮੈਂਬਰ, ਲਾਈਫ਼ ਮੈਂਬਰ, ਆਮ ਮੈਂਬਰ ਤੇ ਆਨਰੇਰੀ ਮੈਂਬਰ ਰੱਖ ਸਕਦੀ ਹੈ। ਇਸ ਮੈਂਬਰਸ਼ਿਪ ਲਈ ਕੋਈ ਫ਼ੀਸ ਵੀ ਨਿਰਧਾਰਤ ਕੀਤੀ ਜਾ ਸਕਦੀ ਹੈ ਜਿਸ ਬਾਰੇ ਫੈਸਲਾ ਗਵਰਨਿੰਗ ਬਾਡੀ ਹੀ ਕਰੇਗੀ।

 

ਸੁਸਾਇਟੀ ਦੀਆਂ ਗਤੀਵਿਧੀਆਂ

1 20 ਮਈ, 2004 ਨੂੰ ‘ਨਰਪਾਲ ਸਿੰਘ ਸ਼ੇਰਗਿੱਲ ਦੀ ਪੰਜਾਬੀ ਤੇ ਪਰਵਾਸੀ ਪੰਜਾਬੀ ਪੱਤਰਕਾਰੀ ਨੂੰ ਦੇਣ’ ਵਿਸ਼ੇ ਉਤੇ ਸੈਮੀਨਾਰ ਪੰਜਾਬ ਕਾਲਜ ਆਫ਼ ਇੰਜੀਨੀਰਿੰਗ ਤੇ ਤਕਨਾਲੋਜੀ, ਛੋਟੀ ਬਾਰਾਂਦਰੀ ਵਿਖੇ ਕਰਵਾਇਆ ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਤਤਕਾਲੀ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਤਤਕਾਲੀ ਡਿਪਟੀ ਕਮਿਸ਼ਨਰ ਐਸ.ਕੇ. ਆਹਲੂਵਾਲੀਆ ਸ਼ਾਮਲ ਹੋਏ।

2  26 ਅਗਸਤ, 2004 ਨੂੰ ਪਰਵਾਸੀ ਪੰਜਾਬੀ ਲੇਖਕ ਇਕਬਾਲ ਰਾਮੂਵਾਲੀਆ ਦੀ ਪੁਸਤਕ ‘ਡੈਥ ਆਫ਼ ਏ ਪਾਸਪੋਰਟ’ ਸਬੰਧੀ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਕਰਵਾਇਆ ਗਿਆ।

3  11 ਜਨਵਰੀ, 2005 ਨੂੰ ਮਾਲੇਰਕੋਟਲਾ ਵਿਖੇ ਦੋਹਰੀ ਨਾਗਰਿਕਤਾ ਬਾਰੇ ਸੈਮੀਨਾਰ ਕਰਵਾਇਆ ਗਿਆ ਤੇ ਪਰਵਾਸੀ ਭਾਰਤੀ ਮੇਜਰ ਸਿੰਘ’ਸੋਹੀ ਦਾ ਸਨਮਾਨ ਕੀਤਾ ਗਿਆ।

4 23 ਜਨਵਰੀ, 2005 ਨੂੰ ‘ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਤੇ ਹੱਲ’ ਵਿਸ਼ੇ ਉਤੇ ਇਕ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਕਰਵਾਇਆ ਗਿਆ।

5  20 ਜੂਨ, 2005 ਨੂੰ ਗੁਰਮਤਿ ਸੰਗੀਤ ਦੀ ਸੁਰੱਖਿਆ ਦੇ ਉਦੇਸ਼ ਨਾਲ ਸੁਝਾਆਂ ਸਮੇਤ ਇਕ ਮੰਗ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪ੍ਰਦਾਨ ਕੀਤਾ ਗਿਆ।

6 09 ਨਵੰਬਰ, 2005 ਨੂੰ ਹਰਪ੍ਰੀਤ ਰੂਬੀ ਦੀ ਪੁਸਤਕ ‘ਸਫ਼ਰ ਦਾ ਅਗਾਜ਼’ ਦਾ ਵਿਮੋਚਨ ਨਾਭਾ ਵਿਖੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੇ ਹੱਥੋਂ ਕਰਵਾਇਆ ਗਿਆ।

7 05 ਜਨਵਰੀ, 2006 ਨੂੰ ਕੈਨੇਡਾ ਵਾਸੀ ਪੰਜਾਬੀ ਬਰਾਡਕਾਸਟਰ, ਰੰਗ ਕਰਮੀ ਤੇ ਸ਼ਾਇਰ ਕੁਲਦੀਪ ਦੀਪਕ ਦਾ ਪੰਜਾਬੀ ਯੂਨੀਵਰਸਿਟੀ ਵਿਖੇ ਸਨਮਾਨ ਕੀਤਾ ਗਿਆ।

8 23 ਅਪ੍ਰੈਲ, 2006 ਨੂੰ ਗਲੋਬਲ ਮੀਡੀਆ ਬਾਰੇ ਇਕ ਸੈਮੀਨਾਰ ਪਟਿਆਲਾ ਦੇ ਪਰਵਾਨਾ ਭਵਨ ਵਿਖੇ ਕਰਵਾਇਆ ਗਿਆ।

9  27 ਅਪ੍ਰੈਲ, 2006 ਨੂੰ ਸ਼ਾਇਰ ਕੁਲਵੰਤ ਗਰੇਵਾਲ ਦੀ ਪਲੇਠੀ ਪੁਸਤਕ ‘ਤੇਰਾ ਅੰਬਰਾਂ ‘ਚ ਨਾ ਲਿਖਿਆ’ ਦਾ ਵਿਮੋਚਨ ਭਾਸ਼ਾ ਵਿਭਾਗ ਦੇ ਹਾਲ ਵਿੱਚ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦੇ ਹੱਥੋਂ ਕਰਵਾਇਆ ਗਿਆ।

 

 

Join now

If you agree with our mission then you are welcome here in  global Punjab

Name

Father’s name

Address

Email

A brief profile of yourself

Global Punjab Foundation

5221, Phase II, Urban Estate

PATIALA 147002

PUNJAB – INDIA

Telephone :   +91-9872314380

harjinderwalia@gpunjab.com

hpsahluwalia@yahoo.com


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218